19 ਮਾਰਚ, ਚੰਡੀਗੜ੍ਹ

ਪੰਜਾਬ ‘ਚ ਨਵੀਂ ਬਣੀ ਸਰਕਾਰ ਆਮ ਆਦਮੀ ਪਾਰਟੀ (ਆਪ) ਤੋਂ ਲੋਕਾਂ ਨੂੰ ਬਹੁਤ ਉਮੀਦਾਂ ਹਨ। ਇੱਥੋਂ ਤੱਕ ਕੀ ਜਿਸ ਦਿਨ ਚੋਣਾਂ ਦੇ ਨਤੀਜੇ ਆਏ ਸਨ ਉਸ ਦਿਨ ਜਨਤਾ ਦਾ ਕਹਿਣਾ ਸੀ ਕੀ ਹੁਣ ਪੰਜਾਬ ਬਦਲੇਗਾ। ਹੁਣ ਪੰਜਾਬ ‘ਚ ਬੇਰੁਜ਼ਗਾਰੀ, ਭ੍ਰਿਸ਼ਟਾਚਾਰ ਅਤੇ ਨਸ਼ਾ ਤੇ ਰੇਤ ਮਾਫ਼ੀਆ ਦਾ ਸਫ਼ਾਇਆ ਹੋਵੇਗਾ। ਪੰਜਾਬੀਆਂ ਨੇ ਵਾਅਦਾ ਕਰਨ ਵਾਲੀ ‘ਆਪ’ ‘ਤੇ ਭਰੋਸਾ ਦਿਖਾਇਆ ਤੇ ਰਵਾਇਤੀ ਪਾਰਟੀਆਂ ਦਾ ਸਫ਼ਾਇਆ ਕਰ ਦਿੱਤਾ। ਉੱਥੇ ਹੀ ਭਗਵੰਤ ਮਾਨ ਨੇ ਮੁੱਖ ਮੰਤਰੀ ਅਤੇ ਨਵੀਂ ਕੈਬਨਿਟ ਦਾ ਅਹੁਦਾ ਸੰਭਾਲਣ ਮਗਰੋਂ ਹੀ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨੇ ਸ਼ੁਰੂ ਕਰ ਦਿੱਤੇ ਹਨ। ਮਾਨ ਸਰਕਾਰ ਨੇ ਅੱਜ 25000 ਨੌਕਰੀਆਂ ਦੇਣ ਦਾ ਐਲਾਨ ਕੀਤਾ ਹੈ। ਜਿਸ ਤੋਂ ਨੌਜਵਾਨ ਕਾਫ਼ੀ ਖ਼ੁਸ਼ ਵੀ ਨਜ਼ਰ ਆਏ ਨਾਲ ਦੀ ਨਾਲ ਉਨ੍ਹਾਂ ਦੇ ਮੰਨਾ ‘ਚ ਇੱਕ ਨਵੀਂ ਉਮੀਦ ਵੀ ਉਠੀ ਹੈ।

ਇਸੇ ਲੜੀ ਤਹਿਤ ਬੇਰੁਜ਼ਗਾਰਾਂ ਨੇ ਸਰਕਾਰ ਵੱਲੋਂ ਨਵੀਆਂ ਨੌਕਰੀਆਂ ਦੇਣ ਅਤੇ ਕਾਂਗਰਸ ਸਰਕਾਰ ਦੌਰਾਨ ਪੁਲੀਸ ਭਰਤੀ ਵਿੱਚ ਚੁਣੇ ਗਏ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦੇਣ ਦੀ ਮੁਹਿੰਮ ਸ਼ੁਰੂ ਕੀਤੀ ਸੀ। ਨਵੇਂ ਮੰਤਰੀਆਂ ਨੇ ਸਹੁੰ ਚੁੱਕਣ ਦੇ ਨਾਲ ਹੀ ਸੋਸ਼ਲ ਮੀਡੀਆ ‘ਤੇ ਇੱਕ #TAG ਬਹੁਤ ਚੱਲ ਰਿਹਾ ਹੈ। ਖਾਸਕਰ ਟਵਿੱਟਰ ‘ਤੇ

#punjab_police_constable_Joining

ਇਸ ਹੈਸ਼ਟੈਗ ਦੇ ਨਾਲ, ਪੰਜਾਬ ਪੁਲਿਸ ਵਿੱਚ ਕਾਂਸਟੇਬਲ ਭਰਤੀ ਦੌਰਾਨ ਸਰੀਰਕ ਅਤੇ ਲਿਖਤੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਚੁਣੇ ਗਏ ਉਮੀਦਵਾਰਾਂ ਨੇ ਟਵਿੱਟਰ ‘ਤੇ ਟਵੀਟ ਕਰਨੇ ਸ਼ੁਰੂ ਕਰ ਦਿੱਤੇ ਹੈ। ਇਨ੍ਹਾਂ ਟਵੀਟ ‘ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਆਪ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ, ਆਮ ਆਦਮੀ ਪਾਰਟੀ ਦੇ ਕਈ ਆਗੂਆਂ ਤੋਂ ਇਲਾਵਾ ਪੰਜਾਬ ਪੁਲਿਸ ਦੇ ਡੀਜੀਪੀ ਦੇ ਨਾਲ-ਨਾਲ ਕਈ ਮੀਡੀਆ ਗਰੁੱਪਾਂ ਨੂੰ ਵੀ ਟੈਗ ਕੀਤਾ ਜਾ ਰਿਹਾ ਹੈ ।

ਜਦੋਂ ਟਵਿੱਟਰ ‘ਤੇ ਇੱਕ ਤੋਂ ਬਾਅਦ ਇੱਕ ਕਈ ਮੈਸੇਜ ਆਉਣ ਲੱਗੇ ਤਾਂ #ਪੰਜਾਬ_ਪੁਲਿਸ_ਕਾਂਸਟੇਬਲ_ਜੋਇਨਿੰਗ ਟ੍ਰੈਂਡ ਹੋਣ ਲੱਗੀ। ਟਵੀਟ ‘ਚ ਉਮੀਦਵਾਰਾਂ ਨੇ ਚਿੰਤਾ ਜਤਾਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੇ ਬੇਸ਼ੱਕ ਅੱਜ 25000 ਨੌਕਰੀਆਂ ਐਲਾਣੀਆਂ ਹੈ। ਪਰ ਜੋ ਪਹਿਲਾਂ ਤੋਂ ਹੀ ਲਿਖਤੀ ਤੇ ਫਿਜ਼ੀਕਲ ਪੇਪਰ ਕਲੀਅਰ ਕਰ ਚੁੱਕੇ ਹਨ ਉਨ੍ਹਾਂ ਵੱਲ ਝਾਤ ਮਾਰੀ ਜਾਵੇ। ਉਮੀਦਵਾਰਾਂ ਨੇ ਟਵੀਟ ਰਾਹੀਂ ਦੱਸਿਆ ਕੀ ਭਰਤੀ ਲਈ ਸਾਡੇ ਸਾਰੇ ਦਸਤਾਵੇਜ਼ ਪੂਰਨ ਤੋਰ ਪੂਰੇ ਹੈ। ਨੌਕਰੀ ਲਈ ਹਰ ਇੱਕ ਚੀਜ਼ ਪੂਰੀ ਹੈ ਪਰ ਸਾਨੂੰ Joining Letter ਨਹੀਂ ਦਿੱਤੇ ਗਏ।

ਉਨ੍ਹਾਂ ਕਿਹਾ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੌਰਾਨ ਪੁਲਿਸ ਕਾਂਸਟੇਬਲਾਂ ਦੀਆਂ 4358 ਅਸਾਮੀਆਂ ਦੀ ਭਰਤੀ ਕੀਤੀ ਗਈ ਸੀ। ਇਨ੍ਹਾਂ ਅਸਾਮੀਆਂ ਲਈ ਕੁੱਲ 4 ਲੱਖ 70 ਹਜ਼ਾਰ ਉਮੀਦਵਾਰਾਂ ਨੇ ਅਪਲਾਈ ਕੀਤਾ ਸੀ। ਇਸ ਭਰਤੀ ਨਾਲ ਸਬੰਧਤ ਲਿਖਤੀ ਪ੍ਰੀਖਿਆ ਦਸੰਬਰ-2021 ਵਿੱਚ ਹੋਈ ਸੀ, ਜਿਸ ਤੋਂ ਬਾਅਦ ਸਰੀਰਕ ਪ੍ਰੀਖਿਆ ਜਨਵਰੀ 2022 ਵਿੱਚ ਲਈ ਗਈ ਸੀ। ਫਿਜ਼ੀਕਲ ਟੈਸਟ ਤੋਂ ਬਾਅਦ ਪੰਜਾਬ ਪੁਲਿਸ ਨੇ ਚੁਣੇ ਜਾਣ ਵਾਲੇ ਨੌਜਵਾਨਾਂ ਦੀਆਂ ਸੂਚੀਆਂ ਜਾਰੀ ਕਰ ਦਿੱਤੀਆਂ ਸਨ ਪਰ ਉਨ੍ਹਾਂ ਦੇ ਭਰਤੀ ਹੋਣ ਤੋਂ ਪਹਿਲਾਂ ਹੀ ਪੰਜਾਬ ਵਿਧਾਨ ਸਭਾ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਅਤੇ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਕਾਰਨ ਇਹ ਸਾਰੀ ਪ੍ਰਕਿਰਿਆ ਠੱਪ ਹੋ ਗਈ ਸੀ। ‘ਤੇ ਹੁਣ ਨਵੀਂ ਸਰਕਾਰ ਨੇ ਕਮਾਨ ਸਾਂਭੀ ਹੈ।

ਅਜਿਹੇ ‘ਚ ਚੁਣੇ ਹੋਏ ਨੌਜਵਾਨਾਂ ਨੇ ਭਗਵੰਤ ਮਾਨ, ਪੰਜਾਬ ਸਰਕਾਰ, ਅਰਵਿੰਦ ਕੇਜਰੀਵਾਲ ਅਤੇ ਪਾਰਟੀ ਦੇ ਹੋਰ ਵਿਧਾਇਕਾਂ ਨੂੰ ਟਵਿਟਰ ‘ਤੇ ਟੈਗ ਕਰਕੇ ਉਨ੍ਹਾਂ ਨੂੰ ਜੁਆਇਨਿੰਗ ਲੈਟਰ ਦੇਣ ਦੀ ਅਪੀਲ ਕੀਤੀ ਹੈ। ਉੱਥੇ ਹੀ ਇਨ੍ਹਾਂ ਉਮੀਦਵਾਰਾਂ ਨੇ ਪਿਛਲੀ ਸਰਕਾਰ ਵੱਲੋਂ ਨਿਯੁਕਤੀ ਪੱਤਰ ਨਾ ਦਿੱਤੇ ਜਾਣ ਕਾਰਨ ਕਾਫ਼ੀ ਨਿਰਾਸ਼ਾ ਵੀ ਜਤਾਈ।

Spread the love