ਯੂ.ਕੇ. ਦੀ ਗ੍ਰਹਿ ਮੰਤਰੀ ਵਲੋਂ ਦਿੱਤੇ ਇਕ ਬਿਆਨ ਨੂੰ ਲੈ ਕੇ ਸਿੱਖਾਂ ਅੰਦਰ ਰੋਸ ਦਿਨੋ ਦਿਨ ਵਧ ਰਿਹਾ ਹੈ ਜਿਸ ਕਰਕੇ ਪ੍ਰੀਤੀ ਪਟੇਲ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਨੇ।

ਬੌਰਿਸ ਜੌਹਨਸਨ ਨੂੰ ਇੱਕ ਖੁੱਲ੍ਹੇ ਪੱਤਰ ‘ਤੇ 300 ਗੁਰਦੁਆਰਿਆਂ ਅਤੇ ਸੰਸਥਾਵਾਂ ਨੇ ਦਸਤਖ਼ਤ ਕਰ ਕੇ ਪ੍ਰੀਤੀ ਪਟੇਲ ਨੂੰ ਉਸ ਦੀਆਂ ਸਿੱਖ ਵਿਰੋਧੀ ਕਾਰਵਾਈਆਂ ਲਈ ਬਰਖਾਸਤ ਕਰਨ ਦੀ ਮੰਗ ਕੀਤੀ ਹੈ।

ਇਸ ਤੋਂ ਪਹਿਲਾਂ ਬੌਰਿਸ ਜੌਹਨਸਨ ਨੂੰ ਪੱਤਰ ਲਿਖ ਕੇ ਪੰਜ ਹਫ਼ਤੇ ਤੋਂ ਵੀ ਵੱਧ ਸਮਾਂ ਪਹਿਲਾਂ ਭੇਜੇ ਗਏ ਖੁੱਲ੍ਹੇ ਪੱਤਰ ‘ਚ ਦੱਸੇ ਗਏ ਤਿੰਨ ਮੁੱਦਿਆਂ ਦਾ ਜਵਾਬ ਦੇਣ ਦੀ ਮੰਗ ਕੀਤੀ ਹੈ ।

ਸਿੱਖ ਭਾਈਚਾਰੇ ‘ਚ ਮੁੱਖ ਚਿੰਤਾ 19 ਨਵੰਬਰ 2021 ਨੂੰ ਪ੍ਰਕਾਸ਼ ਪੁਰਬ ਮੌਕੇ ਵਾਸ਼ਿੰਗਟਨ ਡੀਸੀ ‘ਚ ਹੈਰੀਟੇਜ਼ ਫਾਊਡੇਸ਼ਨ ਨੂੰ ਪ੍ਰੀਤੀ ਪਟੇਲ ਦੁਆਰਾ ਦਿੱਤਾ ਗਿਆ ਭਾਸ਼ਣ ਰਿਹਾ ਹੈ ,ਜਿਸ ‘ਚ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਸਿੱਖਾਂ ਬਾਰੇ ਇਤਰਾਜ਼ਯੋਗ ਸ਼ਬਦਾਵਲੀ ਵਰਤੀ ਸੀ।

Spread the love