21 ਮਾਰਚ, ਨਵੀਂ ਦਿੱਲੀ

ਚੀਨ ‘ਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਮਿਲੀ ਜਾਣਕਾਰੀ ਮੁਤਾਬਕ ਇੱਥੇ ਇੱਕ ਯਾਤਰੀ ਜਹਾਜ਼ ਕਰੈਸ਼ ਹੋ ਗਿਆ , ਜਿਸ ਵਿੱਚ 133 ਲੋਕ ਸਵਾਰ ਸਨ। ਇਹ ਘਟਨਾ ਦੇਸ਼ ਦੇ ਦੱਖਣ-ਪੱਛਮੀ ਹਿੱਸੇ ਵਿੱਚ ਵਾਪਰੀ।

ਇਸ ਹਾਦਸੇ ‘ਚ ਕਿੰਨੇ ਲੋਕ ਜ਼ਖਮੀ ਹੋਏ ਹਨ, ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

ਚੀਨ ਦੇ ਸਰਕਾਰੀ ਟੀਵੀ ਸੀਸੀਟੀਵੀ ਨੇ ਦੱਸਿਆ ਹੈ ਕਿ ਇੱਕ ਬੋਇੰਗ 737 ਜਹਾਜ਼ ਗੁਆਂਗਸੀ ਖੇਤਰ ਦੇ ਵੁਜ਼ੌ ਸ਼ਹਿਰ ਦੇ ਨੇੜੇ ਇੱਕ ਪੇਂਡੂ ਖੇਤਰ ਵਿੱਚ ਹਾਦਸਾਗ੍ਰਸਤ ਹੋ ਗਿਆ।

ਜਹਾਜ਼ ਦੇ ਕ੍ਰੈਸ਼ ਹੁੰਦੇ ਹੀ ਅੱਗ ਦਾ ਵੱਡਾ ਧਮਾਕਾ ਦੇਖਿਆ ਗਿਆ। ਚੀਨੀ ਮੀਡੀਆ ਚੈਨਲ ਨੇ ਦੱਸਿਆ ਕਿ ਬਚਾਅ ਟੀਮਾਂ ਨੂੰ ਮੌਕੇ ‘ਤੇ ਭੇਜਿਆ ਗਿਆ ਹੈ।

Spread the love