ਰੂਸ ਨੇ ਮਰੀਯੂਪੋਲ ਨੂੰ ਆਤਮ ਸਮਰਪਣ ਲਈ ਮਜਬੂਰ ਕਰਨ ਲਈ ਬੰਬਾਰੀ ਕਰਨ ਦੀ ਕੋਸ਼ਿਸ਼ ਤੇਜ਼ ਕਰ ਦਿੱਤੀ, ਯੂਕਰੇਨ ਦੇ ਹੋਰ ਹਿੱਸਿਆਂ ‘ਚ ਉਸ ਦਾ ਹਮਲਾ ਤੇਜ਼ ਹੋ ਗਿਆ ਹੈ ਜਿਸ ਤੋਂ ਬਾਅਦ ਹਾਲਾਤ ਹੋਰ ਤੇਜ਼ੀ ਨਾਲ ਬਦਲਦੇ ਜਾ ਰਹੇ ਹਨ॥ ਰਾਜਧਾਨੀ ਕੀਵ ‘ਚ ਰੂਸ ਦੀ ਬੰਬਾਰੀ ‘ਚ ਇਕ ਸ਼ਾਪਿੰਗ ਸੈਂਟਰ ਤਬਾਹ ਹੋ ਗਿਆ, ਜਿਸ ਵਿਚ ਘੱਟੋ-ਘੱਟ 8 ਲੋਕਾਂ ਦੀ ਮੌਤ ਹੋ ਗਈ ।

3 ਹਫ਼ਤਿਆਂ ਤੋਂ ਜ਼ਿਆਦਾ ਦੇ ਰੂਸ ਦੇ ਹਮਲੇ ਤਹਿਤ ਮਰੀਯੂਪੋਲ ਨੇ ਯੁੱਧ ਦੀ ਸਭ ਤੋਂ ਭੈੜੀ ਭਿਆਨਕਤਾ ਦੇਖੀ ਹੈ ।

ਰੂਸੀ ਫ਼ੌਜ ਨੇ ਇਕ ਆਰਟ ਸਕੂਲ ‘ਤੇ ਕੀਤੀ ਬੰਬਾਰੀ ਦੇ ਕੁਝ ਘੰਟਿਆਂ ਮਗਰੋਂ ਯੂਕਰੇਨ ਅੱਗੇ ਦੋ ਗਲਿਆਰੇ ਖੋਲ੍ਹਣ ਦੀ ਤਜਵੀਜ਼ ਰੱਖੀ ਸੀ ।

ਰਣਨੀਤਕ ਪੱਖੋਂ ਅਹਿਮ ਇਸ ਯੂਕਰੇਨੀ ਸ਼ਹਿਰ ‘ਤੇ ਕਬਜ਼ੇ ਲਈ ਲੜਾਈ ਅਜੇ ਵੀ ਤੇਜ਼ ਹੈ ।

ਯੂਕਰੇਨ ਦੇ ਅਧਿਕਾਰੀਆਂ ਨੇ ਮਰੀਯੂਪੋਲ ਤੋਂ ਸੁਰੱਖਿਅਤ ਮਾਰਗ ਦੇ ਰੂਸੀ ਪ੍ਰਸਤਾਵ ਨੂੰ ਖ਼ਾਰਜ ਕਰ ਦਿੱਤਾ ।

ਯੂਕਰੇਨ ਦੇ ਉਪ ਪ੍ਰਧਾਨ ਮੰਤਰੀ ਇਰੀਨਾ ਵੇਰੇਸ਼ਚੁੱਕ ਨੇ ਦੱਸਿਆ ਕਿ ਹਥਿਆਰ ਸੁੱਟਣ, ਆਤਮ ਸਮਰਪਣ ਦੀ ਕੋਈ ਗੱਲ ਹੋ ਹੀ ਨਹੀਂ ਸਕਦੀ ।

ਉਨ੍ਹਾਂ ਕਿਹਾ ਕਿ ਅਸੀਂ ਇਸ ਬਾਰੇ ਰੂਸ ਨੂੰ ਪਹਿਲਾਂ ਹੀ ਸੂਚਿਤ ਕਰ ਦਿੱਤਾ ਹੈ ।

Spread the love