22 ਮਾਰਚ, ਚੰਡੀਗੜ੍ਹ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਹੋਰ ਵੱਡਾ ਫੈਸਲਾ ਲਿਆ ਹੈ। ਭਗਵੰਤ ਮਾਨ ਨੇ ਐਲਾਨ ਕੀਤਾ ਕਿ ਸੂਬੇ ਵਿੱਚ ਐਡਹਾਕ ‘ਤੇ ਕੰਮ ਕਰਦੇ ਗਰੁੱਪ ਸੀ ਅਤੇ ਡੀ ਦੇ 35 ਹਜ਼ਾਰ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇਗਾ।

ਮਾਨ ਨੇ ਕਿਹਾ ਕਿ ਹੁਣ ਜਲਦੀ ਹੀ ਇਸ ਦਾ ਖਰੜਾ ਵਿਧਾਨ ਸਭਾ ਵਿੱਚ ਰੱਖਿਆ ਜਾਵੇਗਾ। ਪ੍ਰਵਾਨਗੀ ਤੋਂ ਬਾਅਦ ਇਨ੍ਹਾਂ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ। ਸੀਐਮ ਮਾਨ ਨੇ ਸਪੱਸ਼ਟ ਕੀਤਾ ਕਿ ਪੰਜਾਬ ਵਿੱਚ ‘ਆਪ’ ਸਰਕਾਰ ਠੇਕਾ ਅਤੇ ਆਊਟਸੋਰਸਿੰਗ ਸਿਸਟਮ ਨੂੰ ਬੰਦ ਕਰੇਗੀ।

ਸੀ.ਐਮ.ਭਗਵੰਤ ਮਾਨ ਨੇ ਕਿਹਾ ਕਿ ਜਦੋਂ ਅਸੀਂ ਚੋਣ ਪ੍ਰਚਾਰ ਕਰਦੇ ਸੀ ਤਾਂ ਬਹੁਤ ਸਾਰੇ ਕੱਚੇ ਕਾਮੇ ਮਿਲਦੇ ਸਨ। ਉਹ ਦੱਸਦੇ ਸੀ ਕਿ ਉਹ 18 ਸਾਲਾਂ ਤੋਂ ਕੱਚੇ ਕਾਮੇ ਵਜੋਂ ਕੰਮ ਕਰ ਰਹੇ ਹਨ ।

ਨੌਕਰੀ ‘ਤੇ ਹਰ ਵੇਲੇ ਤਲਵਾਰ ਲਟਕਦੀ ਰਹਿੰਦੀ ਹੈ। ਸਾਡੇ ਨਾਲ ਜ਼ਿਆਦਾ ਪੈਸਿਆਂ ‘ਤੇ ਦਸਤਖਤ ਕੀਤੇ ਜਾਂਦੇ ਹਨ ਪਰ ਤਨਖਾਹ ਘੱਟ ਮਿਲਦੀ ਹੈ। ਬਾਕੀ ਦਾ ਮਾਰਜਨ ਠੇਕੇਦਾਰਾਂ ਜਾਂ ਆਊਟਸੋਰਸਿੰਗ ਕੰਪਨੀਆਂ ਨੇ ਲਿਆ ਹੈ। ਅਸੀਂ ਉਨ੍ਹਾਂ ਨੂੰ ਠੀਕ ਕਰਨ ਦਾ ਵਾਅਦਾ ਕੀਤਾ ਹੈ।

Spread the love