ਓਕਲਾਹੋਮਾ ਹਾਈਵੇਅ ‘ਤੇ ਇਕ ਛੋਟੇ ਯਾਤਰੀ ਵਾਹਨ ਤੇ ਸੈਮੀ ਟਰੱਕ ਵਿਚਾਲੇ ਜ਼ਬਰਦਸਤ ਟੱਕਰ ਹੋਣ ਜਾਣ ਦੀ ਖਬਰ ਸਾਹਮਣੇ ਆਈ ਹੈ।

ਹਾਦਸਾ ਇਨਾਂ ਖਤਰਨਾਕ ਸੀ ਗੱਡੀ ਦੇ ਪਰਖੱਚੇ ਉੱਡ ਗਏ।ਦੱਸਿਆ ਜਾ ਰਿਹਾ ਕਿ ਇਕ ਹਾਈ ਸਕੂਲ ਦੀਆਂ 6 ਵਿਦਿਆਰਥਣਾਂ ਦੀ ਮੌਤ ਹੋ ਗਈ।

ਇਹ ਵਿਿਦਆਰਥਣਾਂ ਯਾਤਰੀ ਵਾਹਨ ਵਿਚ ਸਵਾਰ ਸਨ। ਓਕਲਾਹੋਮਾ ਰਾਸ਼ਟਰੀ ਮਾਰਗ ਗਸ਼ਤੀ ਦਲ ਦੇ ਬੁਲਾਰੇ ਸਾਰਾਹ ਸਟੀਵਰਟ ਅਨੁਸਾਰ ਇਹ ਹਾਦਸਾ 1.30 ਵਜੇ ਦੇ ਆਸ ਪਾਸ ਓਕਲਾਹੋਮਾ ਸ਼ਹਿਰ ਦੇ ਦੱਖਣ ਵਿਚ ਤਕਰੀਬਨ 122 ਕਿਲੋਮੀਟਰ ਦੂਰ ਟਿਸ਼ੋਮਿੰਗੋ ਸ਼ਹਿਰ ਵਿਚ ਵਾਪਰਿਆ। ਪੁਲਿਸ ਲਾਰਬਾਂ ਦੀ ਜਾਂਚ ਕਰ ਰਹੀ ਹੈ।

Spread the love