ਤਾਈਵਾਨ ਦੇ ਹੁਆਲਿਨ ਸ਼ਹਿਰ ਵਿੱਚ ਇੱਕ ਦਿਨ ਵਿੱਚ ਭੂਚਾਲ ਦੇ ਦੋ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ।

ਮੰਗਲਵਾਰ ਨੂੰ ਸਭ ਤੋਂ ਪਹਿਲਾਂ ਸਵੇਰੇ 4.7 ਅਤੇ ਰਾਤ ਨੂੰ 6.9 ਤੀਬਰਤਾ ‘ਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।

ਅਜੇ ਤੱਕ ਭੂਚਾਲ ਕਾਰਨ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ।

ਅਮਰੀਕੀ ਭੂ-ਵਿਿਗਆਨ ਸਰਵੇਖਣ ਮੁਤਾਬਕ ਰਾਤ ਨੂੰ ਆਏ ਭੂਚਾਲ ਦਾ ਕੇਂਦਰ ਹੁਆਲਿਨ ਸ਼ਹਿਰ ਦੇ ਪੂਰਬ ਵੱਲ ਸਮੁੰਦਰ ਤਲ ਤੋਂ 28.7 ਕਿਲੋਮੀਟਰ ਦੀ ਡੂੰਘਾਈ ‘ਤੇ ਸੀ।

ਭੂਚਾਲ ਇੰਨਾ ਜ਼ਬਰਦਸਤ ਸੀ ਕਿ ਰਾਜਧਾਨੀ ਤਾਈਪੇ ਵਿੱਚ ਕਈ ਘਰਾਂ ਦੀਆਂ ਕੰਧਾਂ ਵਿੱਚ ਤਰੇੜਾਂ ਆ ਗਈਆਂ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪਿਛਲੇ ਸਾਲ ਅਕਤੂਬਰ ਵਿੱਚ, ਤਾਈਵਾਨ ਦੇ ਉੱਤਰ-ਪੂਰਬੀ ਹਿੱਸੇ ਵਿੱਚ 6.5 ਤੀਬਰਤਾ ਦੇ ਭੂਚਾਲ ਨੇ ਰਾਜਧਾਨੀ ਤਾਈਪੇ ਵਿੱਚ ਇਮਾਰਤਾਂ ਨੂੰ ਹਿਲਾ ਕੇ ਰੱਖ ਦਿੱਤਾ ਸੀ।

ਹਾਲਾਂਕਿ ਉਸ ਸਮੇਂ ਵੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

ਉਸ ਭੂਚਾਲ ਦਾ ਕੇਂਦਰ ਉੱਤਰ-ਪੂਰਬੀ ਤੱਟ ਦੇ ਨੇੜੇ ਤਾਈਪੇ ਤੋਂ ਲਗਭਗ 35 ਕਿਲੋਮੀਟਰ ਦੂਰ ਯਿਲਾਨ ਸ਼ਹਿਰ ਦੇ ਨੇੜੇ ਸੀ।

ਭੂਚਾਲ ਦੇ ਪਹਿਲੇ ਝਟਕੇ ਤੋਂ ਕੁਝ ਸਕਿੰਟਾਂ ਬਾਅਦ 5.4 ਤੀਬਰਤਾ ਦਾ ਭੂਚਾਲ ਆਇਆ।

ਇਸ ਤੋਂ ਬਾਅਦ ਇੱਥੇ ਮੈਟਰੋ ਸੇਵਾ ਕਰੀਬ ਇੱਕ ਘੰਟੇ ਲਈ ਬੰਦ ਕਰ ਦਿੱਤੀ ਗਈ।

Spread the love