ਯੂਕਰੇਨ ‘ਤੇ ਰੂਸ ਦੇ ਹਮਲੇ ਨੂੰ 27 ਦਿਨ ਬੀਤ ਚੁੱਕੇ ਹਨ।

ਇੰਨੇ ਦਿਨਾਂ ਬਾਅਦ ਵੀ ਰੂਸੀ ਫੌਜ ਜ਼ਮੀਨੀ ਰਸਤੇ ਤੋਂ ਅੱਗੇ ਵਧਣ ਲਈ ਸੰਘਰਸ਼ ਕਰ ਰਹੀ ਹੈ।

ਇਸ ਨੂੰ ਦੱਖਣੀ ਯੂਕਰੇਨ ਵਿੱਚ ਯੂਕਰੇਨੀ ਫੌਜ ਤੋਂ ਲਗਾਤਾਰ ਜਵਾਬ ਮਿਲ ਰਿਹਾ ਹੈ।

ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦਾ ਗੁੱਸਾ ਵਧਦਾ ਜਾ ਰਿਹਾ ਹੈ ਕਿਉਂਕਿ ਯੁੱਧ ਅੱਗੇ ਵਧਦਾ ਜਾ ਰਿਹਾ ਹੈ ਅਤੇ ਗਲੋਬਲ ਪੱਧਰ ‘ਤੇ ਵੀ ਗੱਲ ਇੱਕ ਪਾਸੇ ਹੋ ਗਈ ਹੈ ।

ਅਮਰੀਕੀ ਮਾਹਿਰਾਂ ਨੂੰ ਡਰ ਹੈ ਕਿ ਪੁਤਿਨ ਹੁਣ ਛੋਟੇ ਪਰਮਾਣੂ ਹਮਲੇ ਕਰ ਸਕਦੇ ਹਨ।

ਉਹ ਪਹਿਲਾਂ ਹੀ ਪ੍ਰਮਾਣੂ ਹਮਲੇ ਦੀ ਚੇਤਾਵਨੀ ਦੇ ਚੁੱਕੇ ਹਨ ਅਤੇ ਆਪਣੀ ਪਰਮਾਣੂ ਟੁਕੜੀ ਨੂੰ ਅਲਰਟ ‘ਤੇ ਰੱਖ ਚੁੱਕੇ ਹਨ।

ਰੂਸੀ ਫੌਜ ਨੇ ਪ੍ਰਮਾਣੂ ਊਰਜਾ ਪਲਾਂਟਾਂ ‘ਤੇ ਹਮਲਾ ਕੀਤਾ ਹੈ।ਉਧਰ ਦੂਸਰੇ ਪਾਸੇ ਇਸ ਮੁੱਦੇ ‘ਤੇ ਨਾਟੋ ਦੀ ਬੈਠਕ ਇਸ ਹਫਤੇ ਬੈਲਜੀਅਮ ਦੇ ਬ੍ਰਸੇਲਸ ‘ਚ ਹੋਣ ਜਾ ਰਹੀ ਹੈ, ਜਿਸ ‘ਚ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਵੀ ਸ਼ਿਰਕਤ ਕਰਨਗੇ।

ਬੈਠਕ ਵਿਚ ਇਸ ਗੱਲ ‘ਤੇ ਵੀ ਚਰਚਾ ਕੀਤੀ ਜਾਵੇਗੀ ਕਿ ਜੇਕਰ ਰੂਸ ਰਸਾਇਣਕ, ਜੈਵਿਕ, ਸਾਈਬਰ ਜਾਂ ਪਰਮਾਣੂ ਹਥਿਆਰਾਂ ਵੱਲ ਮੁੜਦਾ ਹੈ ਤਾਂ ਕਿਵੇਂ ਜਵਾਬ ਦੇਣਾ ਹੈ।

Spread the love