ਯੂਕੇ ਦਾ ਇਕ ਉੱਚ ਪੱਧਰੀ ਕਰਾਸ-ਪਾਰਟੀ ਵਫ਼ਦ ਦਾ ਭਾਰਤ ਦੌਰਾ ਰੱਦ ਹੋ ਗਿਆ ਹੈ ਜਿਸ ਪਿਛਲੀ ਮੁਖ ਵਜ੍ਹਾ ਰੂਸ ਯੂਕਰੇਨ ਦਾ ਤਣਾਅ ਦੱਸਿਆ ਜਾ ਰਿਹਾ ਹੈ।

ਵਫ਼ਦ ਦੀ ਅਗਵਾਈ ਹਾਊਸ ਆਫ ਕਾਮਨਜ਼ ਦੇ ਸਪੀਕਰ ਸਰ ਲਿਡਸੇ ਹੋਇਲ ਅਤੇ ਉਨ੍ਹਾਂ ਦੇ ਡਿਪਟੀ ਵਲੋਂ ਕੀਤੀ ਜਾਣੀ ਸੀ ।

ਬਰਤਾਨਵੀ ਵਫ਼ਦ ਦਾ ਇਹ ਦੌਰਾ ਆਖਰੀ ਸਮੇਂ ਰੱਦ ਹੋਣ ਦਾ ਕਾਰਨ ਰੂਸ ਅਤੇ ਯੂਕਰੇਨ ਯੁੱਧ ਦੱਸਿਆ ਜਾ ਰਿਹਾ ਹੈ ।

ਸੰਯੁਕਤ ਰਾਸ਼ਟਰ ‘ਚ ਰੂਸ ਵਿਰੁੱਧ ਨਿੰਦਾ ਪ੍ਰਸਤਾਵ ‘ਤੇ ਭਾਰਤ ਵਲੋਂ ਵੋਟਿੰਗ ਤੋਂ ਪਿੱਛੇ ਹਟਣ ਤੋਂ ਬਾਅਦ ਪੱਛਮੀ ਦੇਸ਼ ਭਾਰਤ ਤੋਂ ਨਾਰਾਜ਼ ਨਜ਼ਰ ਆ ਰਹੇ ਹਨ ।

ਰਿਪੋਰਟ ਅਨੁਸਾਰ 10 ਮੈਂਬਰੀ ਵਫ਼ਦ ਜਨਵਰੀ ਤੋਂ ਭਾਰਤ ਦੇ ਸੰਪਰਕ ‘ਚ ਸੀ ਅਤੇ ਦਿੱਲੀ ਅਤੇ ਰਾਜਸਥਾਨ ਦਾ ਦੌਰਾ ਕਰਨ ਦੀ ਯੋਜਨਾ ਬਣਾ ਰਿਹਾ ਸੀ ।

ਪਰ ਮੰਨਿਆ ਜਾ ਰਿਹਾ ਹੈ ਕਿ ਭਾਰਤੀ ਹਾਈ ਕਮਿਸ਼ਨ ਨੇ ਆਖਰੀ ਸਮੇਂ ‘ਤੇ ਇਸ ਮੁਲਾਕਾਤ ‘ਤੇ ਇਤਰਾਜ਼ ਜਤਾਇਆ ਹੈ ।

ਇਸ ਤੋਂ ਪਹਿਲਾਂ ਯੂਕੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲ ਕੀਤੀ ।

ਗੱਲਬਾਤ ਦੌਰਾਨ ਜੌਹਨਸਨ ਨੇ ਭਾਰਤ ਨੂੰ ਰੂਸੀ ਹਮਲੇ ਤੇ ਸਖ਼ਤ ਰੁਖ਼ ਅਪਣਾਉਣ ਲਈ ਮਨਾਉਣ ਦੀ ਕੋਸ਼ਿਸ਼ ਕੀਤੀ ।

Spread the love