ਵੱਧਦੇ ਧੋਖਾਧੜੀ ਦੇ ਮਾਮਲਿਆਂ ਨੂੰ ਰੋਕਣ ਲਈ ਆਰ.ਬੀ.ਆਈ. ਨੇ ਸਾਰੇ ਬੈਂਕਾਂ ਨੂੰ ਏਟੀਐੱਮ ਤੋਂ ਬਿਨ੍ਹਾਂ ਕਾਰਡ ਨਕਦ ਨਿਕਾਸੀ ਸ਼ੁਰੂ ਕਰਨ ਦੀ ਇਜਾਜ਼ਤ ਦੇਣ ਦਾ ਫੈਸਲਾ ਕੀਤਾ ਹੈ। ਆਰ.ਬੀ.ਆਈ. ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਮੌਜੂਦਾ ਸਮੇਂ ਏਟੀਐੱਮ ਤੋਂ ਕਾਰਡ-ਰਹਿਤ ਨਕਦੀ ਕਢਵਾਉਣ ਦੀ ਸਹੂਲਤ ਦੇਸ਼ ਵਿੱਚ ਕੁਝ ਬੈਂਕਾਂ ਨੂੰ ਹੀ ਹੈ। ਹੁਣ ਯੂਪੀਆਈ ਦੀ ਵਰਤੋਂ ਕਰਦੇ ਹੋਏ ਸਾਰੇ ਬੈਂਕਾਂ ਅਤੇ ਏਟੀਐੱਮ ਨੈਟਵਰਕਾਂ ਵਿੱਚ ਕਾਰਡ-ਰਹਿਤ ਨਕਦ ਕਢਵਾਉਣ ਦੀ ਸਹੂਲਤ ਉਪਲਬਧ ਕਰਾਉਣ ਦਾ ਪ੍ਰਸਤਾਵ ਹੈ।

Spread the love