ਵਿਦੇਸ਼ੀ ਕਰੰਸੀ ਦੀ ਤੋਟ ਕਰਕੇ ਸ੍ਰੀਲੰਕਾ ਨੂੰ ਹੁਣ ਤੱਕ ਦੇ ਸਭ ਤੋਂ ਵੱਡੇ ਆਰਥਿਕ ਸੰਕਟ ਵਿੱਚੋਂ ਗੁਜ਼ਰਣਾ ਪੈ ਰਿਹੈ।

ਪਾਰਲੀਮੈਂਟ ’ਚ ਕਿਹਾ ਕਿ ਰਾਸ਼ਟਰਪਤੀ ਗੋਟਬਾਯਾ ਰਾਜਪਕਸੇ ਕਿਸੇ ਵੀ ਸੂਰਤ ਵਿੱਚ ਅਸਤੀਫ਼ਾ ਨਹੀਂ ਦੇਣਗੇ ਤੇ ਅੱਗੇ ਹੋ ਕੇ ਮੌਜੂਦਾ ਸੰਕਟ ਦਾ ਟਾਕਰਾ ਕਰਨਗੇ।

ਹਾਲਾਂਕਿ ਉਨ੍ਹਾਂ ਖਿਲਾਫ਼ ਵਿਰੋਧ ਪ੍ਰਦਰਸ਼ਨ ਵੀ ਵਧਦਾ ਜਾ ਰਿਹੈ।

ਸਰਕਾਰੀ ਤਰਜਮਾਨ ਨੇ ਰਾਸ਼ਟਰਪਤੀ ਵੱਲੋਂ ਮੁਲਕ ਵਿੱਚ ਐਮਰਜੈਂਸੀ ਲਾਉਣ ਦੇ ਫੈਸਲੇ ਦਾ ਵੀ ਬਚਾਅ ਕੀਤਾ।

ਹਾਲਾਂਕਿ ਵੱਡੀ ਗਿਣਤੀ ਲੋਕਾਂ ਦੇ ਸੜਕਾਂ ਉੱਤੇ ਉੱਤਰਨ ਤੇ ਗੋਟਬਾਯਾ ਦੇ ਅਸਤੀਫ਼ੇ ਦੀ ਮੰਗ ਕੀਤੇ ਜਾਣ ਮਗਰੋਂ ਮੰਗਲਵਾਰ ਦੇਰ ਰਾਤ ਐਮਰਜੈਂਸੀ ਹਟਾ ਦਿੱਤੀ ਗਈ ਸੀ।

ਸੰਸਦ ਵਿੱਚ ਬੋਲਦਿਆਂ ਮੁੱਖ ਸਰਕਾਰੀ ਵ੍ਹਿਪ ਮੰਤਰੀ ਜੌਹਨਸਟਨ ਫਰਨਾਂਡੋ ਨੇ ਕਿਹਾ ਕਿ ਸਰਕਾਰ ਇਸ ਸੰਕਟ ਦਾ ਸਾਹਮਣਾ ਕਰੇਗੀ।

ਰਾਸ਼ਟਰਪਤੀ ਚੁਣੇ ਹੋਏ ਅਧਿਕਾਰੀ ਹਨ, ਜਿਸ ਕਰਕੇ ਉਨ੍ਹਾਂ ਵੱਲੋਂ ਅਸਤੀਫ਼ਾ ਦੇਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।

ਫਰਨਾਂਡੋ ਨੇ ਕਿਹਾ ਕਿ ਦੇਸ਼ ਵਿੱਚ ਜਾਰੀ ਹਿੰਸਾ ਪਿੱਛੇ ਵਿਰੋਧੀ ਧਿਰ ਜਨਤਾ ਵਿਮੁਕਤੀ ਪੇਰਾਮੁਨਾਵਾਸ (ਜੇਵੀਪੀ) ਪਾਰਟੀ ਦਾ ਹੱਥ ਹੈ।

Spread the love