ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਨੇ ਐਲਾਨ ਕੀਤਾ ਕਿ ਉਹ ਕੈਨੇਡਾ ਵਿਚ ਵਿਦੇਸ਼ੀਆਂ ਵੱਲੋਂ ਘਰ ਖਰੀਦਣ ‘ਤੇ ਪਾਬੰਦੀ ਲਗਾਏਗੀ।

ਵਿੱਤ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਨੇ ਘਰਾਂ ਦੀਆਂ ਕੀਮਤਾਂ ਵਿੱਚ ਰਿਕਾਰਡ ਵਾਧੇ ਦੀਆਂ ਕਾਰਨ ਸਾਲ ਲਈ ਸੰਘੀ ਬਜਟ ਪੇਸ਼ ਕਰਦਿਆਂ ਮੰਗ ਨੂੰ ਘਟਾਉਣ ਲਈ ਕਈ ਉਪਾਅ ਦੱਸੇ।

ਕੈਨੇਡਾ ਭਰ ‘ਚ ਬੀਤੇ ਕੁਝ ਸਮੇਂ ਤੋਂ ਜ਼ਮੀਨਾਂ, ਘਰਾਂ ਤੇ ਵਪਾਰਕ ਇਮਾਰਤਾਂ ਦੀਆਂ ਕੀਮਤਾਂ ਲਗਾਤਾਰ ਵਧਦੀਆਂ ਰਹੀਆਂ ਹਨ, ਜਿਸ ‘ਚ ਘੱਟ ਵਿਆਜ ਦਰ ਨਾਲ ਮਿਲਦੇ ਕਰਜ਼ੇ ਅਤੇ ਖੁੱਲ੍ਹੀ ਮਾਰਕਿਟ ਦਾ ਖਾਸ ਯੋਗਦਾਨ ਰਿਹਾ ਹੈ।

ਤਾਜਾ ਜਾਣਕਾਰੀ ਅਨੁਸਾਰ ਕੈਨੇਡਾ ‘ਚ ਸਰਕਾਰ ਚਲਾ ਰਹੀ ਲਿਬਰਲ ਪਾਰਟੀ ਆਪਣੇ ਚੋਣ ਵਾਅਦੇ ਮੁਤਾਬਿਕ ਰਿਹਾਇਸ਼ੀ ਮਕਾਨਾਂ ਦੀ ਕੀਮਤ ਘਟਾਉਣ ਅਤੇ ਆਮ ਵਿਅਕਤੀ ਦੀ ਪਹੁੰਚ ‘ਚ ਰੱਖਣ ਲਈ ਮਾਰਕਿਟ ਸਥਿਰ ਕਰਨ ਲਈ ਯਤਨਸ਼ੀਲ ਹੈ।

ਪਤਾ ਲੱਗਾ ਹੈ ਕਿ ਮਕਾਨ ਖਰੀਦ ਕੇ ਅਗਾਂਹ ਵੇਚਣ ਉਪਰ ਵੀ ਸਰਕਾਰ ਨੇ ਰੋਕ ਲਗਾਈ ਹੈ ਜਿਸ ਨਾਲ ਨਵੇਂ ਬਣਦੇ ਘਰਾਂ ਨੂੰ ਕੁਝ ਲੋਕਾਂ ਵਲੋਂ ਖਰੀਦ ਕੇ ਅੱਗੇ ਵੱਧ ਕੀਮਤ ਉਪਰ ਵੇਚਣ ਦੇ ਬੇਲਗਾਮ ਹੋ ਚੁੱਕੇ ਰੁਝਾਨ ਨੂੰ ਠੱਲ੍ਹ ਪੈਣ ਦੀ ਸੰਭਾਵਨਾ ਹੈ ।

ਹੁਣ ਖਰੀਦਦਾਰ ਨੂੰ ਮਕਾਨ ਖਰੀਦ ਕੇ ਇਕ ਸਾਲ ਆਪਣੇ ਕੋਲ਼ ਰੱਖਣਾ ਜ਼ਰੂਰੀ ਹੋਵੇਗਾ ਅਤੇ ਇਸ ਤੋਂ ਪਹਿਲਾਂ ਸਰਕਾਰ ਨੂੰ ਭਾਰੀ ਟੈਕਸ ਅਦਾ ਕੀਤੇ ਬਿਨਾ ਅੱਗੇ ਵੇਚਣਾ ਸੰਭਵ ਨਹੀਂ ਹੋਵੇਗਾ ।

Spread the love