ਬੀਤੇ ਦਿਨਾਂ ਤੋਂ ਬਾਜ਼ਾਰਾਂ ‘ਚ ਨਿੰਬੂਆਂ ਦਾ ਰੇਟ 400 ਰੁਪਏ ਪ੍ਰਤੀ ਕਿਲੋ ਹੋ ਗਿਆ ਹੈ।ਇਸ ਕਾਰਨ ਹੁਣ ਨਿੰਬੂ ਪਾਣੀ ਦੇ ਗਿਲਾਸ ਦਾ ਰੇਟ ਵੀ ਵੱਧ ਗਿਆ ਹੈ। ਬੀਤੇ ਸਾਲ ਗਰਮੀਆਂ ਵਿੱਚ ਨਿੰਬੂ ਦਾ ਭਾਅ 60 ਤੋਂ 80 ਰੁਪਏ ਪ੍ਰਤੀ ਕਿਲੋ ਹੁੰਦਾ ਸੀ ਜਦਕਿ ਇਸ ਵਾਰ ਰੇਟਹੱਦੋ ਪਾਰ ਹੋ ਗਏ ਹਨ।ਇਸੇ ਕਾਰਨ ਆਮ ਲੋਕਾਂ ਨੇ ਨਿੰਬੂਆਂ ਦੀ ਖਰੀਦ ਘਟਾ ਦਿੱਤੀ ਹੈ। ਜੈਪੁਰ ਦੀ ਮੁਹਾਣਾ ਮੰਡੀ ਦੇ ਸਬਜ਼ੀ ਵਿਕਰੇਤਾਵਾਂ ਦਾ ਕਹਿਣਾ ਹੈ ਕਿ ਇਸ ਵਾਰ ਕਿਸਾਨਾਂ ਨੇ ਨਿੰਬੂ ਦੀ ਫ਼ਸਲ ਘੱਟਕੀਤੀ ਹੈ। ਇਸ ਕਾਰਨ ਇਹ ਸੀਮਤ ਮਾਤਰਾ ਵਿੱਚ ਆ ਰਿਹਾ ਹੈ। ਇਸ ਦੇ ਨਾਲ ਹੀ ਡੀਜ਼ਲ ਦੀਆਂ ਕੀਮਤਾਂ ਵਧਣ ਕਾਰਨ ਦੂਜੇ ਰਾਜਾਂ ਤੋਂ ਨਿੰਬੂ ਮੰਗਵਾਇਆ ਜਾ ਰਿਹਾ ਹੈ, ਜੋ ਬਹੁਤ ਮਹਿੰਗਾ ਹੋ ਰਿਹਾ ਹੈ।

ਸਬਜ਼ੀਆਂ ਦੇ ਥੋਕ ਵਿਕਰੇਤਾਵਾਂ ਦਾ ਕਹਿਣਾ ਹੈ ਕਿ ਆਮ ਤੌਰ ‘ਤੇ ਗਰਮੀ ਦੇ ਮੌਸਮ ‘ਚ ਸਬਜ਼ੀਆਂ ਦੇ ਭਾਅ ਵੱਧ ਜਾਂਦੇ ਹਨ ਪਰ ਪਹਿਲੀ ਵਾਰ ਨਿੰਬੂ ਦੀ ਕੀਮਤ ‘ਚ ਵਾਧਾ ਹੋ ਰਿਹਾ ਹੈ। ਦਸਣਯੋਗ ਹੈ ਕਿ ਖੇਤੀ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਸ ਵਾਰ ਬੇਮੌਸਮੀ ਬਰਸਾਤ ਤੇ ਮੌਸਮ ਵਿੱਚ ਆਈ ਤਬਦੀਲੀ ਕਾਰਨ ਨਿੰਬੂ ਦੀ ਫ਼ਸਲ ਪ੍ਰਭਾਵਿਤ ਹੋਈ ਹੈ। ਭਿੰਡੀ ਤੇ ਫਲੀਆਂ ਥੋਕ ਮੰਡੀਆਂ ਵਿੱਚ 120 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਉਪਲਬਧ ਹਨ।

Spread the love