ਅਮਰੀਕਾ ਦੇ ਲੋਵਾ ਸੂਬੇ ਦੇ ਸੀਡਰ ਰੈਪਿਡਜ਼ ਵਿੱਚ ਇੱਕ ਨਾਈਟਕਲੱਬ ਵਿੱਚ ਦੇਰ ਰਾਤ ਗੋਲੀਬਾਰੀ ਹੋ ਗਈ ਜਿਸ ਕਰਕੇ ਦੋ ਜਣਿਆਂ ਦੀ ਮੌਤ ਹੋ ਗਈ।

ਇਸ ਗੋਲੀਬਾਰੀ ‘ਚ 10 ਲੋਕ ਜ਼ਖਮੀ ਹੋਣ ਦੀ ਵੀ ਖਬਰ ਹੈ।

ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।

ਪੁਲੀਸ ਨੇ ਜਾਰੀ ਬਿਆਨ ਵਿੱਚ ਕਿਹਾ ਕਿ ਗੋਲੀਬਾਰੀ ਦੇ ਰਾਤ ਲਗਪਗ 1.30 ਵਜੇ ਟੈਬੂ ਨਾਈਟਕਲੱਬ ਅਤੇ ਲਾਊਂਜ ਵਿੱਚ ਹੋਈ ਅਤੇ ਸ਼ਹਿਰ ਵਿੱਚ ਗਸ਼ਤ ਕਰ ਰਹੇ ਅਧਿਕਾਰੀ ਤੁਰੰਤ ਉੱਥੇ ਪਹੁੰਚ ਗਏ ਹਨ।

ਇਸ ਤੋਂ ਪਹਿਲਾਂ ਉਤਰ-ਪੂਰਬੀ ਫ਼ਿਲਾਡੈਲਫ਼ੀਆ ‘ਚ ਇੱਕ ਸ਼ੱਕੀ ਹਮਲਾਵਰ ਨੇ ਆਪਣੇ ਆਪ ਨੂੰ ਗੋਲੀ ਮਾਰਨ ਤੋਂ ਪਹਿਲਾਂ ਗੋਲੀਆਂ ਚਲਾ ਕੇ ਪੈਨਸਿਲਵੈਨੀਆ ਦੇ ਇਕ ਪੁਲਿਸ ਅਫ਼ਸਰ ਤੇ ਦੋ ਹੋਰਨਾਂ ਨੂੰ ਜ਼ਖ਼ਮੀ ਕਰ ਦਿੱਤਾ ਸੀ ।

Spread the love