ਬਰਤਾਨੀਆ ਤੋਂ 1948 ‘ਚ ਆਜ਼ਾਦੀ ਹਾਸਲ ਕਰਨ ਮਗਰੋਂ ਸ੍ਰੀਲੰਕਾ ਸਭ ਤੋਂ ਖਰਾਬ ਵਿੱਤੀ ਸੰਕਟ ‘ਚੋਂ ਲੰਘ ਰਿਹਾ ਹੈ।

ਦੇਸ਼ ਦੇ ਲੋਕ ਕਈ ਘੰਟਿਆਂ ਦੀ ਬਿਜਲੀ ਕਟੌਤੀ ਅਤੇ ਗੈਸ, ਖੁਰਾਕੀ ਤੇ ਹੋਰ ਜ਼ਰੂਰੀ ਵਸਤਾਂ ਦੀ ਘਾਟ ਖ਼ਿਲਾਫ਼ ਕਈ ਹਫ਼ਤਿਆਂ ਤੋਂ ਰੋਸ ਮੁਜ਼ਾਹਰੇ ਕਰ ਰਹੇ ਹਨ।

ਸ੍ਰੀਲੰਕਾ ‘ਚ ਰਾਸ਼ਟਰਪਤੀ ਗੋਟਬਾਯਾ ਰਾਜਪਕਸੇ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਚੱਲ ਰਹੇ ਸਰਕਾਰ ਵਿਰੋਧੀ ਰੋਸ ਮੁਜ਼ਾਹਰਿਆਂ ਤਹਿਤ ‘ਗਾਲੇ ਫੇਸ ਗਰੀਨ’ ਪਾਰਕ ਵਿੱਚ ਇਕੱਠੇ ਹੋਏ 10 ਹਜ਼ਾਰ ਤੋਂ ਵੱਧ ਦੀ ਗਿਣਤੀ ‘ਚ ਲੋਕਾਂ ਨੇ ਰਾਤ ਭਰ ਰੋਸ ਮੁਜ਼ਾਹਰੇ ਕੀਤੇ।

ਦੋ ਦਿਨ ਪਹਿਲਾਂ ਹੋਏ ਰੋਸ ਪ੍ਰਦਰਸ਼ਨ ‘ਚ ਲੋਕ ਗਾਲੇ ਫੇਸ ਪਾਰਕ ‘ਚ ਇਕੱਠੇ ਹੋਏ ਸ਼ੁਰੂ ਹੋ ਗਏ ਸਨ ਤੇ ਸ਼ਾਮ ਤੱਕ ਪੂਰਾ ਰਾਹ ਮੁਜ਼ਾਹਰਾਕਾਰੀਆਂ ਨਾਲ ਭਰ ਗਿਆ ਤੇ ਆਵਾਜਾਈ ਰੁੱਕ ਗਈ।

ਇੱਕ ਪ੍ਰਦਰਸ਼ਨਕਾਰੀ ਨੇ ਅੱਜ ਸਵੇਰੇ ਛੇ ਵਜੇ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਦੱਸਿਆ, ‘ਅਸੀਂ ਅਜੇ ਵੀ ਇੱਥੇ ਹਾਂ।’

ਪ੍ਰਤੱਖਦਰਸ਼ੀਆਂ ਅਨੁਸਾਰ ਮੁਜ਼ਾਹਰਾਕਾਰੀਆਂ ਦੇ ਇੱਕ ਵਰਗ ਨੇ ਰਾਤ ਭਰ ਇੱਥੇ ਰੋਸ ਮੁਜ਼ਾਹਰਾ ਕੀਤਾ ਹੈ।

ਉਹ ਰਾਸ਼ਟਰਪਤੀ ਦੇ ਅਸਤੀਫੇ ਦੀ ਮੰਗ ਕਰਦੇ ਹੋਏ ਸਰਕਾਰ ਵਿਰੋਧੀ ਨਾਅਰੇ ਲਾ ਰਹੇ ਸਨ।

ਇੱਕ ਪ੍ਰਦਰਸ਼ਨਕਾਰੀ ਨੇ ਪੱਤਰਕਾਰਾਂ ਨੂੰ ਕਿਹਾ, ‘ਇਹ ਮਜ਼ਾਕ ਨਹੀਂ ਹੈ। ਅਸੀਂ ਇੱਥੇ ਇਸ ਲਈ ਹਾਂ ਕਿਉਂਕਿ ਸਾਡੇ ਕੋਲ ਬਿਜਲੀ, ਪੈਟਰੋਲ ਤੇ ਦਵਾਈਆਂ ਨਹੀਂ ਹਨ।’

Spread the love