ਯੂ ਕੇ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਲਾਕਡਾਊਨ ਦੌਰਾਨ ਇਕ ਗੈਰ-ਕਾਨੂੰਨੀ ਪਾਰਟੀ ‘ਚ ਸ਼ਾਮਲ ਹੋਣ ਲਈ ‘ਤਹਿ-ਦਿਲੋਂ’ ਮੁਆਫ਼ੀ ਮੰਗੀ ਹੈ ਬੋਰਿਸ ਜਾਨਸਨ ਤੇ ਕਰੋਨਾ ਕਾਲ ਦੌਰਾਨ ਨਿਯਮਾਂ ਦੀ ਉਲੰਗਣਾ ਕਰਨ ਦੇ ਦੋਸ਼ ਲੱਗੇ ਸਨ ਇਸ ਕਰਕੇ ਉਨ੍ਹਾਂ ਦੇ ਅਸਤੀਫ਼ੇ ਦੀ ਮੰਗ ਵੀ ਉਠ ਰਹੀ ਸੀ।

ਹੁਣ ਜੋਹਨਸਨ ਨੇ ਮੁਆਫੀ ਮੰਗਦੇ ਹੋਏ, ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਉਨ੍ਹਾਂ ਨੇ ਜਾਣਬੁੱਝ ਕੇ ਨਿਯਮਾਂ ਨੂੰ ਨਹੀਂ ਤੋੜਿਆ ਜਾਂ ਪਾਰਲੀਮੈਂਟ ਨੂੰ ਗੁੰਮਰਾਹ ਨਹੀਂ ਕੀਤਾ ਸੀ।

ਪ੍ਰਧਾਨ ਮੰਤਰੀ ਨੇ ਹਾਊਸ ਆਫ਼ ਕਾਮਨਸ ‘ਚ ਪਾਰਲੀਮੈਂਟ ਮੈਂਬਰਾਂ ਨੂੰ ਕਿਹਾ ਕਿ ਮੈਨੂੰ ਅਜਿਹਾ ਨਹੀਂ ਲੱਗਿਆ ਕਿ ਜਨਮ ਦਿਨ ਲਈ ਕੇਕ ਨਾਲ ਲੋਕਾਂ ਦਾ ਇਕੱਠਾ ਹੋਣਾ ਕੋਈ ਪਾਰਟੀ ਸੀ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਜਾਨਸਨ ’ਤੇ ਕਈ ਤਰ੍ਹਾਂ ਦੇ ਇਲਜ਼ਾਮ ਲੱਗੇ।ਪਿਛਲੇ ਹਫ਼ਤੇ ਜਾਨਸਨ ‘ਤੇ ਜੂਨ 2020 ‘ਚ 10 ਡਾਊਨਿੰਗ ਸਟ੍ਰੀਟ ‘ਚ ਆਪਣੀ ਖੁਦ ਦੀ ਜਨਮਦਿਨ ਪਾਰਟੀ ‘ਚ ਸ਼ਾਮਲ ਹੋਣ ਲਈ ਜੁਰਮਾਨਾ ਲਾਇਆ ਗਿਆ ਸੀ।

ਪੁਲਸ ਸਰਕਾਰੀ ਬਿਲਡਿੰਗ ‘ਚ ਹੋਈ ਹੋਰ ਕਈ ਪਾਰਟੀਆਂ ਦਾ ਵੀ ਪਤਾ ਲਗਾ ਰਹੀ ਹੈ ਜਿਨ੍ਹਾਂ ‘ਚ ਕਥਿਤ ਤੌਰ ‘ਤੇ ਜਾਨਸਨ ਸ਼ਾਮਲ ਹੋਏ ਸਨ।

ਈਸਟਰ ਦੇ ਜਸ਼ਨ ‘ਚ 11 ਦਿਨਾਂ ਦੀਆਂ ਛੁੱਟੀਆਂ ਤੋਂ ਬਾਅਦ ਜਾਨਸਨ ਨੇ ਪਾਰਲੀਮੈਂਟ ਮੈਂਬਰਾਂ ਤੋਂ ਮੁਆਫ਼ੀ ਮੰਗੀ।

Spread the love