ਯੂਕਰੇਨ ਵਿੱਚ ਰੂਸੀ ਫ਼ੌਜੀਆਂ ਨੇ ਮਾਰੀਓਪੋਲ ਵਿੱਚ ਯੂਕਰੇਨੀ ਫ਼ੌਜੀਆਂ ਨੂੰ ਆਸਰਾ ਦੇਣ ਵਾਲੇ ਇੱਕ ਸਟੀਲ ਪਲਾਂਟ ’ਤੇ ਹਵਾਈ ਹਮਲੇ ਕਰ ਕੇ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ।

ਇਸ ਕਾਰਵਾਈ ਨੂੰ ਰਣਨੀਤਕ ਤੌਰ ’ਤੇ ਅਹਿਮ ਮੰਨੇ ਜਾਂਦੇ ਬੰਦਰਗਾਹ ਵਾਲੇ ਸ਼ਹਿਰ ਵਿੱਚ ਯੂਕਰੇਨੀ ਫ਼ੌਜੀਆਂ ਦੇ ਕਬਜ਼ੇ ਵਾਲੇ ਆਖ਼ਰੀ ਟਿਕਾਣੇ ਨੂੰ ਖ਼ਤਮ ਕਰਨ ਦੀ ਰੂਸ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ।

ਦੱਸਿਆ ਜਾ ਰਿਹਾ ਕਿ ਕਰੀਬ ਦੋ ਹਜ਼ਾਰ ਯੂਕਰੇਨੀ ਫੌਜੀ ਯੂਕਰੇਨ ਦੇ ਆਖ਼ਰੀ ਮੋਰਚੇ ਮਾਰੀਓਪੋਲ ਦੇ ਅਜ਼ੋਵਸਤਾਲ ਸਟੀਲ ਪਲਾਂਟ ’ਤੇ ਕਬਜ਼ਾ ਕਾਇਮ ਰੱਖਣ ਲਈ ਸੰਘਰਸ਼ ਕਰ ਰਹੇ ਹਨ।

ਇਸ ਪਲਾਂਟ ਦੀ ਗੁੰਝਲਦਾਰ ਸੁਰੰਗ ਪ੍ਰਣਾਲੀ ਵਿੱਚ ਆਮ ਨਾਗਰਿਕਾਂ ਨੇ ਵੀ ਸ਼ਰਨ ਲਈ ਹੋਈ ਹੈ।

Spread the love