ਟੇਸਲਾ ਦੇ ਸੀਈਓ ਐਲੋਨ ਮਸਕ ਟਵਿੱਟਰ ਦੇ ਨਵੇਂ ਮਾਲਕ ਬਣ ਗਏ ਹਨ।

ਮਸਕ ਨੇ ਇਸ ਮਾਈਕ੍ਰੋ ਬਲਾਗਿੰਗ ਸਾਈਟ ਨੂੰ ਖਰੀਦਣ ਲਈ 44 ਅਰਬ ਡਾਲਰ ਯਾਨੀ 3,368 ਅਰਬ ਰੁਪਏ ਦਾ ਸੌਦਾ ਕੀਤਾ ਹੈ।

ਟਵਿੱਟਰ ਦੇ ਸੁਤੰਤਰ ਬੋਰਡ ਦੇ ਚੇਅਰਮੈਨ ਬ੍ਰੈਟ ਟੇਲਰ ਨੇ ਇੱਕ ਪ੍ਰੈਸ ਰਿਲੀਜ਼ ਵਿੱਚ ਮਸਕ ਨਾਲ ਸੌਦੇ ਬਾਰੇ ਜਾਣਕਾਰੀ ਦਿੱਤੀ।

ਮਸਕ ਨੂੰ ਟਵਿਟਰ ਦੇ ਹਰ ਸ਼ੇਅਰ ਲਈ 54.20 ਡਾਲਰ (4,148 ਰੁਪਏ) ਦਾ ਭੁਗਤਾਨ ਕਰਨਾ ਹੋਵੇਗਾ।

ਟਵਿੱਟਰ ਵਿੱਚ ਉਸਦੀ ਪਹਿਲਾਂ ਹੀ 9% ਹਿੱਸੇਦਾਰੀ ਹੈ। ਉਹ ਟਵਿਟਰ ਦਾ ਸਭ ਤੋਂ ਵੱਡਾ ਸ਼ੇਅਰ ਧਾਰਕ ਹੈ।

ਤਾਜ਼ਾ ਡੀਲ ਤੋਂ ਬਾਅਦ, ਉਸ ਦੀ ਕੰਪਨੀ ਵਿੱਚ 100% ਹਿੱਸੇਦਾਰੀ ਹੋਵੇਗੀ ਅਤੇ ਟਵਿੱਟਰ ਉਸਦੀ ਨਿੱਜੀ ਕੰਪਨੀ ਬਣ ਜਾਵੇਗੀ।

ਰਿਪੋਰਟ ਮੁਤਾਬਕ ਐਲੋਨ ਮਸਕ ਦੀ ਮਲਕੀਅਤ ਵਾਲੀ ਕੰਪਨੀ ਬਣਨ ਤੋਂ ਬਾਅਦ ਟਵਿਟਰ ਦੇ ਸਾਰੇ ਸ਼ੇਅਰਧਾਰਕਾਂ ਨੂੰ ਹਰ ਸ਼ੇਅਰ ਲਈ 54.20 ਡਾਲਰ ਯਾਨੀ 4,148 ਰੁਪਏ ਨਕਦ ਮਿਲਣਗੇ।

ਮਸਕ ਦੁਆਰਾ ਟਵਿੱਟਰ ਵਿੱਚ ਆਪਣੀ 9% ਹਿੱਸੇਦਾਰੀ ਦਾ ਖੁਲਾਸਾ ਕਰਨ ਤੋਂ ਪਹਿਲਾਂ ਇਹ ਸ਼ੇਅਰ ਕੀਮਤ 38% ਵੱਧ ਹੈ।

Spread the love