ਅਮਰੀਕਾ ਦੇ ਵਿਦੇਸ਼ ਮੰਤਰੀਐਂਟਨੀ ਬਲਿੰਕਨ ਨੇ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਰੂਸ ਖ਼ਿਲਾਫ਼ ਹਮਾਇਤ ਦਿੱਤੀ।

ਇਸ ਮੌਕੇ ਉਨ੍ਹਾਂ ਨਾਲ ਰੱਖਿਆ ਮੰਤਰੀ ਲਾਇਡ ਆਸਟਿਨ ਵੀ ਹਾਜ਼ਰ ਰਹੇ।

ਜ਼ੇਲੈਂਸਕੀ ਨਾਲ ਮੀਟਿੰਗਾਂ ਦੌਰਾਨਐਂਟਨੀ ਬਲਿੰਕਨ ਅਤੇ ਆਸਟਿਨ ਨੇ ਕਿਹਾ ਕਿ ਅਮਰੀਕਾ ਨੇ ਯੂਕਰੇਨ ਨੂੰ 16.5 ਕਰੋੜ ਡਾਲਰ ਦੇ ਗੋਲੀ-ਸਿੱਕੇ ਅਤੇ ਵਿਦੇਸ਼ੀ ਫ਼ੌਜੀ ਸਹਾਇਤਾ ਲਈ 30 ਕਰੋੜ ਡਾਲਰ ਤੋਂ ਜ਼ਿਆਦਾ ਰਕਮ ਦੇਣ ਦੀ ਪ੍ਰਵਾਨਗੀ ਦਿੱਤੀ ਹੈ।

ਬਲੰਿਕਨ ਨੇ ਪੋਲੈਂਡ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਯੂਕਰੇਨ ਨੂੰ 30 ਤੋਂ ਵਧ ਮੁਲਕਾਂ ਤੋਂ ਸਹਾਇਤਾ ਮਿਲ ਰਹੀ ਹੈ ਅਤੇ ਰੂਸ ਭਾਰੀ ਦਬਾਅ ਹੇਠ ਆ ਗਿਆ ਹੈ।

ਉਨ੍ਹਾਂ ਕਿਹਾ ਕਿ ਰੂਸ ਆਪਣੇ ਇਰਾਦਿਆਂ ’ਚ ਨਾਕਾਮ ਅਤੇ ਯੂਕਰੇਨ ਸਫ਼ਲ ਹੋ ਰਿਹਾ ਹੈ।

ਉਧਰ ਬ੍ਰਿਟੇਨ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਮਾਰੀਓਪੋਲ ਦੇ ਸਟੀਲ ਪਲਾਂਟ ’ਚ ਜਮ੍ਹਾਂ ਯੂਕਰੇਨੀ ਫ਼ੌਜੀਆਂ ਵੱਲੋਂ ਰੂਸੀ ਫ਼ੌਜ ਦਾ ਡੱਟ ਕੇ ਟਾਕਰਾ ਕੀਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਰੂਸੀ ਫ਼ੌਜ ਬੱਝ ਕੇ ਰਹਿ ਗਈ ਹੈ ਅਤੇ ਉਸ ਦੀ ਤਾਕਤ ਵੀ ਘਟੀ ਹੈ।

Spread the love