ਅਮਰੀਕਾ ’ਚ ਪ੍ਰਤੀਨਿਧ ਸਭਾ ਦੀ ਸਪੀਕਰ ਨੈਨਸੀ ਪੇਲੋਸੀ ਨੇ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨਾਲ ਮੁਲਾਕਾਤ ਕੀਤੀ।

ਗੱਲਬਾਤ ਮਗਰੋਂ ਉਹ ਪੋਲੈਂਡ ਲਈ ਰਵਾਨਾ ਹੋ ਗਈ ਜਿਥੇ ਉਹ ਉਚ ਅਧਿਕਾਰੀਆਂ ਨਾਲ ਮੁਲਕਾਤ ਕਰਨਗੇ।

ਜੰਗ ਸ਼ੁਰੂ ਹੋਣ ਤੋਂ ਬਾਅਦ ਅਮਰੀਕਾ ਦੇ ਕਿਸੇ ਸੀਨੀਅਰ ਆਗੂ ਦਾ ਇਹ ਪਹਿਲਾ ਯੂਕਰੇਨ ਦੌਰਾ ਹੈ।

ਪੇਲੋਸੀ ਵੱਲੋਂ ਜਾਰੀ ਬਿਆਨ ’ਚ ਕਿਹਾ ਗਿਆ ਸਾਡੇ ਵਫ਼ਦ ਨੇ ਕੀਵ ਦਾ ਦੌਰਾ ਕਰਕੇ ਪੂਰੀ ਦੁਨੀਆ ਨੂੰ ਸਪੱਸ਼ਟ ਸੁਨੇਹਾ ਦਿੱਤਾ ਹੈ ਕਿ ਅਮਰੀਕਾ, ਯੂਕਰੇਨ ਨਾਲ ਡਟ ਕੇ ਖੜ੍ਹਾ ਹੈ।

ਪੇਲੋਸੀ ਨੇ ਕਿਹਾ ਕਿ ਉਹ ਪੋਲੈਂਡ ਦੀ ਰਾਜਧਾਨੀ ਵਾਰਸਾ ’ਚ ਰਾਸ਼ਟਰਪਤੀ ਆਂਦਰਜ਼ੇਜ ਡੂਡਾ ਅਤੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਮੁਲਾਕਾਤ ਕਰਨਗੇ।

ਜੰਗ ਸ਼ੁਰੂ ਹੋਣ ਤੋਂ ਬਾਅਦ ਯੂਕਰੇਨ ’ਚੋਂ 30 ਲੱਖ ਤੋਂ ਜ਼ਿਆਦਾ ਲੋਕਾਂ ਨੇ ਪੋਲੈਂਡ ’ਚ ਪਨਾਹ ਲਈ ਹੋਈ ਹੈ।

ਉਨ੍ਹਾਂ ਕਿਹਾ ਕਿ ਉਹ ਪੋਲੈਂਡ ਵੱਲੋਂ ਦਿਖਾਏ ਸਮਰਪਣ ਅਤੇ ਮਾਨਵਤਾਵਾਦੀ ਰਵੱਈਏ ਲਈ ਉਨ੍ਹਾਂ ਦਾ ਧੰਨਵਾਦ ਕਰਨਗੇ।

Spread the love