ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ‘ਤੇ ਆਪਣੀ ਪਤਨੀ ਦੀ ਦੋਸਤ ਫਰਾਹ ਖਾਨ ਅਤੇ ਉਸ ਦੇ ਪਤੀ ਨੂੰ ਤਿੰਨ ਸਾਲ ਤੱਕ ਕਮਾਂਡੋ ਸੁਰੱਖਿਆ ਦੇਣ ਦਾ ਦੋਸ਼ ਹੈ।
ਸੱਤਾ ‘ਚ ਆਉਣ ਤੋਂ ਤੁਰੰਤ ਬਾਅਦ ਫਰਾਹ ਖਾਨ ਨੂੰ ਇਮਰਾਨ ਨੇ ਸਰਕਾਰੀ ਸੁਰੱਖਿਆ ਪ੍ਰਦਾਨ ਕੀਤੀ ਸੀ।
ਫਰਾਹ ਇਮਰਾਨ ਦੀ ਤੀਜੀ ਪਤਨੀ ਬੁਸ਼ਰਾ ਬੀਬੀ ਦੀ ਸਭ ਤੋਂ ਕਰੀਬੀ ਦੋਸਤ ਹੈ।
ਹੁਣ ਭ੍ਰਿਸ਼ਟਾਚਾਰ ਰੋਕੂ ਬਿਊਰੋ ਨੇ ਫਰਾਹ ‘ਤੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ।
ਰਿਪੋਰਟ ਮੁਤਾਬਕ ਹੁਣ ਤੱਕ 400 ਕਰੋੜ ਦੇ ਭ੍ਰਿਸ਼ਟਾਚਾਰ ਦਾ ਮਾਮਲਾ ਸਾਹਮਣੇ ਆ ਚੁੱਕਾ ਹੈ।
ਇੱਕ ਉਚ ਅਧਿਕਾਰੀ ਨੇ ਦੱਸਿਆ ਕਿ ਸਤੰਬਰ 2018 ਵਿੱਚ, ਇਮਰਾਨ ਦੇ ਪ੍ਰਧਾਨ ਮੰਤਰੀ ਬਣਨ ਤੋਂ ਇੱਕ ਮਹੀਨੇ ਬਾਅਦ, ਫਰਾਹ ਖਾਨ ਨੂੰ ਕਮਾਂਡੋ ਸੁਰੱਖਿਆ ਦਿੱਤੀ ਗਈ ਸੀ।
ਫਰਾਹ ਦੇ ਘਰ ਮੇਰੀ ਡਿਊਟੀ ਵੀ ਲਾਈ ਗਈ ਸੀ।
ਪਰ ਪਿਛਲੇ ਮਹੀਨੇ ਰਮਜ਼ਾਨ ਦੇ ਪਹਿਲੇ ਦਿਨ ਇਹ ਸੁਰੱਖਿਆ ਵਾਪਸ ਲੈ ਲਈ ਗਈ ਸੀ।
ਫਿਰ ਇਮਰਾਨ ਦੀ ਕੁਰਸੀ ਚਲੀ ਗਈ।