ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦਾਅਵਾ ਕੀਤਾ ਹੈ ਕਿ ਰਾਜ ਸਰਕਾਰ ਦਾ ਪਹਿਲਾ ਬਜਟ ਲੋਕਾਂ ਪੱਖੀ ਹੋਵੇਗਾ। ਵਿੱਤ ਮੰਤਰੀ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਇਸ ਤੋਂ ਪਹਿਲਾਂ ਸ੍ਰੀ ਚੀਮਾ ਨੇ ਡੀਸੀ ਦਫ਼ਤਰ ਵਿੱਚ ਮੁਹਾਲੀ ਦੇ ਸਨਅਤਕਾਰਾਂ, ਪ੍ਰਾਪਰਟੀ ਡੀਲਰਾਂ ਅਤੇ ਆਪ ਵਾਲੰਟੀਅਰਾਂ ਨਾਲ ਬਜਟ ਬਾਰੇ ਮੀਟਿੰਗ ਕੀਤੀ। ਇਸ ਮੌਕੇ ਮੁਹਾਲੀ ਤੋਂ ‘ਆਪ’ ਵਿਧਾਇਕ ਕੁਲਵੰਤ ਸਿੰਘ, ਡੇਰਾਬੱਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ, ਡਿਪਟੀ ਕਮਿਸ਼ਨਰ ਅਮਿਤ ਤਲਵਾੜ, ਏਡੀਸੀ ਸ੍ਰੀਮਤੀ ਅਮਨਿੰਦਰ ਕੌਰ ਬਰਾੜ, ਵਿਨੀਤ ਵਰਮਾ, ਅਮਰਦੀਪ ਕੌਰ ਅਤੇ ਹੋਰ ਮੌਜੂਦ ਸਨ। ਸ੍ਰੀ ਚੀਮਾ ਨੇ ਕਿਹਾ ਕਿ ਬਜਟ ਬਾਰੇ ਆਮ ਲੋਕਾਂ ਦੀ ਰਾਇ ਲੈਣ ਲਈ ਅੱਜ ਇਹ ਆਖਰੀ ਮੀਟਿੰਗ ਸੀ।

Spread the love