ਦਿਨੋਂ ਦਿਨ ਕਰੋਨਾ ਦੇ ਮਾਮਲੇ ਵੱਧਦੇ ਨਜ਼ਰ ਆ ਰਹੇ ਨੇ ਭਾਰਤ ਵਿੱਚ ਇੱਕ ਦਿਨ ਵਿੱਚ ਕੋਵਿਡ-19 ਦੇ 1569 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਦੇਸ਼ ਵਿੱਚ ਹੁਣ ਤੱਕ ਕਰੋਨਾ ਮਰੀਜ਼ਾਂ ਦੀ ਗਿਣਤੀ ਵੱਧ ਕੇ 4,31,25,370 ਹੋ ਗਈ ਹੈ। ਦੇਸ਼ ਵਿੱਚ 28 ਦਿਨਾਂ ਬਾਅਦ ਰੋਜ਼ਾਨਾ 2 ਹਜ਼ਾਰ ਤੋਂ ਵੀ ਘੱਟ ਮਾਮਲੇ ਦਰਜ ਹੋਏ ਹਨ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਮੰਗਲਵਾਰ ਸਵੇਰੇ 8 ਵਜੇ ਜਾਰੀ ਕੀਤੇ ਅੰਕੜਿਆਂ ਮੁਤਾਬਕ ਭਾਰਤ ‘ਚ ਵਾਇਰਸ ਕਾਰਨ 19 ਹੋਰ ਲੋਕਾਂ ਦੀ ਮੌਤ ਹੋਣ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ ਵਧ ਕੇ 5,24,260 ਹੋ ਗਈ ਹੈ।

Spread the love