ਪੰਜਾਬ ਦੇ ਅੰਦਰ ਅੱਜ ਤੋਂ ਪੰਜਾਬ ਰੋਡਵੇਸ, ਪਨਬਸ ਅਤੇ ਪੀ ਆਰ ਟੀ ਸੀ ਦੇ ਠੇਕਾ ਮੁਲਾਜਮਾਂ ਵੱਲੋਂ ਹੜਤਾਲ ਦਾ ਐਲਾਨ ਕਰ ਦਿੱਤਾ ਹੈ । ਅੱਜ ਦੋਪਹਰ ਤੋਂ ਪੰਜਾਬ ਵਿਚ 27 ਡਿਪੂਆਂ ਦੀਆਂ ਪੀ ਆਰ ਟੀ ਸੀ , ਪੰਜਬਸ ਅਤੇ ਪੰਜਾਬ ਰੋਡਵੇਸ ਦੀਆਂ ਬੱਸਾਂ ਵਿੱਚ ਸਫ਼ਰ ਕਰਨ ਵਾਲੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਮਣਾ ਕਰਨਾ ਪੈ ਸਕਦਾ ਹੈ । ਜਲੰਧਰ ਵਿਚ ਅੱਜ ਇਹਨਾਂ ਜਥੇਬੰਦੀਆਂ ਵੱਲੋਂ ਪਿਛਲੇ ਦੋ ਮਹੀਨਿਆਂ ਤੋਂ ਤਨਖਾਹ ਨਾ ਮਿਲਣ ਕਰਕੇ ਇਸ ਹੜਤਾਲ ਕੀਤੀ ਹੈ । ਇਸ ਬਾਰੇ ਦਸਦੇ ਹੋਏ ਗੁਰਪ੍ਰੀਤ ਸਿੰਘ ਪ੍ਰਧਾਨ ਪਨਬਸ , ਪੀ ਆਰ ਟੀ ਸੀ ਅਤੇ ਰੋਡਵੇਸ ਠੇਕਾ ਮੁਲਾਜਮ ਨੇ ਕਿਹਾ ਕਿ ਇੱਕ ਪਾਸੇ ਮਹਾਂਗਾਇ ਦਿਨ ਬ ਦਿਨ ਵੱਧ ਰਹੀ ਹੈ ਓਧਰ ਸਰਕਾਰ ਵੱਲੋਂ ਪਿਛਲੇ ਦੋ ਮਹੀਨਿਆਂ ਤੋਂ ਉਨ੍ਹਾਂਦੀ ਤਨਖਾਹ ਨਹੀਂ ਦਿੱਤੀ ਗਈ ਹੈ । ਓਹਨਾ ਮੁਤਾਬਕ ਸਰਕਾਰ ਦੇ ਨੁਮਾਇੰਦਿਆਂ ਨਾਲ ਉਹਨਾਂ ਦੀ ਇਸ ਬਾਬਤ ਗੱਲ ਬਾਤ ਹੋਈ ਸੀ । ਜਿਨ੍ਹਾਂ ਵੱਲੋਂ ਇਹ ਕਿਹਾ ਗਿਆ ਸੀ ਕਿ ਜਲਦ ਹੀ ਮੁਲਾਜਮਾ ਨੂੰ ਤਨਖਾਹ ਜਾਰੀ ਕਰ ਦਿੱਤੀ ਜਾਏਗੀ ਪਰ ਤਨਖਾਹ ਹਜੇ ਤੱਕ ਨਹੀਂ ਆਈ । ਓਹਨਾਨੇ ਕਿਹਾ ਕਿ ਜੇ ਹੁਣ ਅੱਜ ਓਹਨਾ ਕਿ ਤਨਖਾਹ ਨਹੀਂ ਆਂਦੀ ਤਾਂ ਪੰਜਾਬ ਵਿਚ ਸਰਕਾਰੀ ਬੱਸਾਂ ਨੂੰ ਪੂਰੀ ਤਰਾਂ ਬੰਦ ਕਰ ਦਿੱਤਾ ਜਾਏਗਾ ਅਤੈ ਇਸ ਨਾਲ ਆਮ ਲੋਕਾਂ ਨੂੰ ਹੋ ਪਰੇਸ਼ਾਨੀ ਹੋਏਗੀ ਉਸ ਦੀ ਜਿੰਮੇਵਾਰ ਸਰਕਾਰ ਹੋਵੇਗੀ ।

Spread the love