ਝੋਨਾ ਲਾਉਣ ਨੂੰ ਲੈ ਕੇ ਮਾਨ ਸਰਕਾਰ ਅਤੇ ਕਿਸਾਨਾਂ ‘ਚ ਬਣੀ ਸਹਿਮਤੀ। ਕਿਸਾਨਾਂ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਚਕਾਰ ਝੋਨਾ ਲਾਉਣ ਨੂੰ ਲੈ ਕੇ ਸਹਿਮਤੀ ਬਣ ਗਈ ਹੈ। ਜਿਸ ਤੋਂ ਬਾਅਦ ਮੁੱਖ ਮੰਤਰੀ ਨੇ ਹੁਣ ਝੋਨੇ ਦੀ ਬਿਜਾਈ ਲਈ ਪੰਜਾਬ ਨੂੰ ਚਾਰ ਦੀ ਬਜਾਏ ਦੋ ਜ਼ੋਨਾਂ ਵਿੱਚ ਵੰਡ ਦਿੱਤਾ ਹੈ।ਪਹਿਲੇ ਜ਼ੋਨ ‘ਚ 14 ਜੂਨ ਅਤੇ ਦੂਜੇ ਜ਼ੋਨ ‘ਚ 17 ਜੂਨ ਤੋਂ ਬਿਜਾਈ ਕੀਤੀ ਜਾ ਸਕਦੀ ਹੈ, ਕਿਹੜੇ-ਕਿਹੜੇ ਜ਼ੋਨ ‘ਚ ਕਿਹੜੇ-ਕਿਹੜੇ ਜ਼ਿਲੇ ਸ਼ਾਮਲ ਕੀਤੇ ਜਾਣਗੇ, ਇਹ ਕਿਸਾਨ ਤੈਅ ਕਰਨਗੇ।ਮੂੰਗੀ ਦੀ ਫਸਲ ‘ਤੇ ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ ਦਿੱਤਾ ਜਾਵੇਗਾ, ਜਿਸ ਦਾ ਨੋਟੀਫਿਕੇਸ਼ਨ ਖੁਦ ਮੁੱਖ ਮੰਤਰੀ ਨੇ ਮੀਟਿੰਗ ‘ਚ ਕਿਸਾਨਾਂ ਨੂੰ ਦਿਖਾਇਆ। ਇਸ ਤੋਂ ਬਿਨਾ ਸਰਹੱਦੀ ਖੇਤਰ ਵਿੱਚ ਸਰਹੱਦ ਪਾਰ ਦੀਆਂ ਜ਼ਮੀਨਾਂ ’ਤੇ 10 ਜੂਨ ਤੋਂ ਝੋਨੇ ਦੀ ਬਿਜਾਈ ਕੀਤੀ ਜਾ ਸਕਦੀ ਹੈ।

Spread the love