ਜਰਮਨੀ ਵਿਚ ਹੋਏ ਆਈਐਸਐਸਐਫ ਜੂਨੀਅਰ ਵਿਸ਼ਵ ਕੱਪ ਵਿਚ ਫਰੀਦਕੋਟ ਦੀ ਸ਼ਿਫਤ ਸਮਰਾਂ ਨੇ ਵੱਖ ਵੱਖ ਮੁਕਾਬਲਿਆ ਵਿਚ ਜਿੱਥੇ 5 ਮੈਡਲ,

ਫਰੀਦਕੋਟ ਦੀ ਨਾਂਮ ਪੂਰੀ ਦੁਨੀਆ ਵਿਚ ਕੀਤਾ ਰੌਸ਼ਨ, ਸਹਿਰ ਵਾਸੀਆਂ ਅਤੇ ਏਡੀਜੀਪੀ ਪੰਜਾਬ ਐਮਐਫ ਫਾਰੂਖੀ ਨੇ ਘਰ ਪਹੁੰਚ ਕੇ ਕੀਤੀ ਹੌਂਸਲਾ ਅਫਜਾਈ

ਫਰੀਦਕੋਟ ਦੀ ਸਿਫਤ ਸਮਰਾ ਨੇ ਮੈਡੀਕਲ ਦੀ ਪੜ੍ਹਾਈ ਦੇ ਨਾਲ ਨਾਲ ਜਾਰੀ ਰੱਖੀ ਖੇਡ ਸਦਕਾ ਅੱਜ ਆਪਣਾਂ ਅਤੇ ਅਤੇ ਪਰਿਵਾਰ ਦਾ ਨਾਮ ਪੂਰੀ ਦੁਨੀਆ ਵਿਚ ਰੌਸ਼ਨ ਕੀਤਾ ਹੈ। ਜਿਸ ਨੂੰ ਜਿਥੇ ਉਸ ਦੀ ਵੱਡੀ ਪ੍ਰਾਪਤੀ ਦੇ ਪਰਿਵਾਰ ਵਿਚ ਵੱਡੀ ਖੁਸੀ ਪਾਈ ਜਾ ਰਹੀ ਹੈ ਉਥੇ ਹੀ ਸਹਿਰ ਦੇ ਲੋਕਾਂ ਵੱਲੋਂ ਵੀ ਪਰਿਵਾਰ ਨਾਲ ਖੁਸੀਆ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ। ਹਾਲ ਹੀ ਵਿਚ ਜਰਮਨੀ ਵਿਚ ਹੋਏ ਆਈਐਸਐਸਐਫ ਜੁਨੀਅਰ ਵਿਸ਼ਵ ਕੱਪ ਰਾਈਫਲ/ਪਸਿਟਲ ਅਤੇ ਸੌਟਗੰਨ ਮੁਕਾਬਲਿਆਂ ਵਿਚ 2 ਸੋਨੇ, 2 ਚਾਂਦੀ ਅਤੇ ਇਕ ਤਾਂਬੇ ਦਾ ਤਗਮਾਂ ਹਾਸਲ ਕਰ ਫਰੀਦਕੋਟ ਪਰਤੀ ਸਿਫਤ ਕੌਰ ਸਮਰਾ ਦੇ ਘਰ ਵਧਾਈਆ ਘਰ ਵਧਾਈਆਂ ਦੇਣ ਵਾਲਿਆ ਦਾ ਤਾਂਤਾ ਲੱਗਾ ਹੋਇਆ ਹੈ। ਅੱਜ ਜਿਥੇ ਸਹਿਰ ਦੀਆਂ ਵੱਖ ਵੱਖ ਸਮਾਜ ਸੇਵੀ ਸੰਸਥਾਂਵਾਂ ਦੇ ਨੁਮਾਇੰਦਿਆ ਵੱਲੋਂ ਸਿਫਤ ਕੌਰ ਸਮਰਾ ਦੇ ਘਰ ਪਹੁੰਚ ਕੇ ਉਸ ਨੂੰ ਸਨਮਾਨਿਤ ਕੀਤਾ ਗਿਆ ਉਥੇ ਹੀ ਪੰਜਾਬ ਦੇ ਏਡੀਜੀਪੀ ਐਮ.ਐਫ. ਫਾਰੂਖੀ ਵੀ ਵਿਸ਼ੇਸ਼ ਤੌਰ ਤੇ ਵਧਾਈ ਦੇਣ ਲਈ ਸਿਫਤ ਸਮਰਾ ਦੇ ਫਰੀਦਕੋਟ ਸਥਿਤ ਘਰ ਪਹੁੰਚੇ ਜਿਥੇ ਉਹਨਾਂ ਸਿਫਤ ਦੀ ਹੌਂਸਲਾਂ ਅਫਜਾਈ ਕਰਦਿਆ ਉਸ ਫੁਲਕਾਰੀ ਭੇਂਟ ਕਰ ਉਸ ਦਾ ਸਨਮਾਨ ਕੀਤਾ ।

ਇਸ ਮੋਕੇ ਗੱਲਬਾਤ ਕਰਦਿਆਂ ਏਡੀਜੀਪੀ ਪੰਜਾਬ ਐਮ.ਐਫ. ਫਾਰੂਖੀ ਨੇ ਕਿਹਾ ਕਿ ਸਿਫ਼ਤ ਸਮਰਾ ਨੇ ਪੂਰੀ ਦੁਨੀਆ ਵਿਚ ਆਪਣੇ ਮਾਤਾ ਪਿਤਾ ਅਤੇ ਆਪਣੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ । ਉਹਨਾਂ ਕਿਹਾ ਕਿ ਅਯੋਕੇ ਸਮੇਂ ਵਿਚ ਬੇਟੀਆਂ ਕਿਸੇ ਵੀ ਮੁਕਾਮ ਤੇ ਪਹੁੰਚ ਸਕਦੀਆਂ ਹਨ। ਉਹਨਾਂ ਕਿਹਾ ਕਿ ਇਹ ਸਿਫਤ ਅਤੇ ਇਸ ਦੇ ਪਰਿਵਾਰ ਦੀ ਮਿਹਨਤ ਸਦਕਾ ਹੀ ਸੰਭਵ ਹੋ ਪਾਇਆ ਹੈ। ਉਹਨਾਂ ਕਿਹਾ ਕਿ ਸਿਫਤ ਨੇ ਹਾਲੇ ਆਪਣੀ ਜਿੰਦਗੀ ਦੇ ਸੰਘਰਸ਼ ਵਿਚ ਪੈਰ ਧਰਿਆ ਹੈ ਇਸ ਲਈ ਇਸ ਤੋਂ ਦੇਸ਼ ਨੂੰ ਬਹੁਤ ਉਮੀਦਾਂ ਹਨ ਅਤੇ ਆਸ ਹੈ ਕਿ ਸਿਫਤ ਉਲੰਪਿਕ ਗੇਮਜ ਵਿਚ ਵੀ ਗੋਲਡ ਮੈਡਲ ਲੇ ਕੇ ਆਵੇਗੀ।

ਇਸ ਮੌਕੇ ਗੱਲਬਾਤ ਕਰਦਿਆ ਸਿਫਤ ਸਮਰਾ ਨੇ ਕਿਹਾ ਕਿ ਉਸ ਨੂੰ ਬੜੀ ਖੁਸੀ ਹੋ ਰਹੀ ਹੈ ਕਿ ਉਹ ਇਸ ਮੁਕਾਮ ਤੇ ਪਹੁੰਚੀ ਅਤੇ ਉਸ ਨੂੰ ਕਾਮਯਾਬੀ ਮਿਲੀ। ਉਹਨਾਂ ਆਪਣੀ ਕਾਮਯਾਬੀ ਦਾ ਸਿਹਰਾ ਆਪਣੇ ਮਾਤਾ ਪਿਤਾ ਅਤੇ ਕੋਚ ਸਿਰ ਬੰਨਦਿਆ ਕਿਹਾ ਫਰੀਦਕੋਟ ਵਿਚ ਇਸ ਖੇਡ ਸੰਬੰਧੀ ਕੋਈ ਵੀ ਨਾਂ ਤਾ ਅਕੈਡਮੀਂ ਹੈ ਅਤੇ ਨਾਂ ਹੀ ਇਸ ਦੀ ਪ੍ਰੈਕਟਿਸ ਲਈ ਰੇਂਜ ਬਣੀ ਹੋਈ ਹੈ। ਉਹਨਾਂ ਦੱਸਿਆ ਕਿ ਇਸੇ ਲਈ ਉਸ ਨੂੰ ਆਪਣੇ ਘਰ ਅੰਦਰ ਹੀ ਆਰਜੀ ਰੇਂਜ ਬਣਾ ਕੇ ਪ੍ਰੈਕਟਸ ਕਰਨੀ ਪਈ ਜਾਂ ਫਿਰ ਉਸ ਨੂੰ ਚੰਡੀਗੜ੍ਹ ਜਾਂ ਦੂਰ ਦਰਾਡੇ ਜਾ ਕੇ ਪ੍ਰੈਕਟਸ ਕਰਨੀ ਪਈ। ਉਹਨਾਂ ਕਿਹਾ ਕਿ ਸਰਕਾਰ ਨੂੰ ਚਾਹੀਦੀ ਹੈ ਕਿ ਪੰਜਾਬ ਵਿਚ ਚੰਗੀਆਂ ਸ਼ੂਟਿੰਗ ਰੇਂਜ ਬਣਾਈਆਂ ਜਾਣ ਤਾਂ ਜੋ ਸ਼ੂਟਿੰਗ ਨਾਲ ਜੁੜੇ ਖਿਡਾਰੀ ਵਧੀਆ ਪ੍ਰੈਕਟਸ ਕਰ ਕੇ ਮੈਡਲ ਜਿੱਤ ਸਕਣ।

ਇਸ ਮੌਕੇ ਗੱਲਬਾਤ ਕਿਰਦਿਆ ਸਿਫਤ ਦੇ ਮਾਤਾ ਪਿਤਾ ਨੇ ਕਿਹਾ ਕਿ ਉਹਨਾਂ ਨੇ ਪੂਰੀ ਦੁਨੀਆ ਵਿਚ ਉਹਨਾਂ ਦਾ ਨਾਮ ਰੌਸ਼ਨ ਕੀਤਾ ਹੈ। ਉਹਨਾਂ ਕਿਹਾ ਕਿ ਅਸੀਂ ਤਾਂ ਕਦੀ ਸੋਚਿਆ ਵੀ ਨਹੀਂ ਸੀ ਕਿ ਸਾਡੀ ਬੱਚੀ ਏਡੀ ਵੱਡੀ ਪ੍ਰਾਪਤੀ ਕਰੇਗੀ। ਉਹਨਾਂ ਦੱਸਿਆ ਕਿ ਉਹਨਾਂ ਨੂੰ ਆਪਣੀ ਬੱਚੀ ਨੂੰ ਇਸ ਖੇਡ ਨਾਲ ਜੋੜੀ ਰੱਖਣ ਲਈ ਲਗਾਤਾਰ 5 ਸਾਲ ਮਿਹਨਤ ਕਰਨੀ ਪਈ ਅਤੇ ਫਰੀਦਕੋਟ ਅਤੇ ਪੰਜਾਬ ਵਿਚ ਕੋਈ ਰੇਂਟ ਨਾਂ ਹੋਣ ਕਾਰਨ ਉਹਨਾਂ ਨੂੰ ਚੰਗੀਗੜ੍ਹ ਅਤੇ ਦਿੱਲੀ ਵਿਚ ਜਾ ਕੇ ਆਪਣੀ ਬੇਟੀ ਨੂੰ ਪ੍ਰੈਕਟਿਸ ਕਰਵਾਉਣੀ ਪਈ, ਜੋ ਕਾਫੀ ਮੁਸ਼ਕਿਲ ਸੀ। ਸਿਫਤ ਦੀ ਮਾਤਾ ਨੇ ਕਿਹਾ ਕਿ ਉਸ ਨੇ ਤਾਂ ਪ੍ਰਮਾਤਮਾਂ ਤੋਂ ਅਰਦਾਸ ਕਰ ਕੇ ਬੇਟੀ ਹੀ ਮੰਗੀ ਸੀ ਅਤੇ ਇਸੇ ਬੇਟੀ ਨੇ ਅੱਜ ਉਹਨਾਂ ਦਾ ਨਾਮ ਪੂਰੀ ਦੁਨੀਆ ਵਿਚ ਰੌਸ਼ਨ ਕੀਤਾ ਉਹਨਾਂ ਕਿਹਾ ਕਿ ਸਾਨੂੰ ਆਪਣੀ ਬੱਚੀ ਤੇ ਮਾਣ ਹੈ। ਇਸ ਮੌਕੇ ਸਿਫਤ ਦੇ ਪਿਤਾ ਨੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਖੇਡ ਨਾਲ ਜੁੜੇ ਬੱਚਿਆ ਦੇ ਭਵਿੱਖ ਲਈ ਪੰਜਾਬ ਵਿਚ ਚੰਗੀਆਂ ਰੇਂਜ ਸਥਾਪਿਤ ਕੀਤੀਆ ਜਾਣ ਚੰਗਾ ਇਨਫਰਾਸਟਰਕਚਰ ਦਿੱਤਾ ਜਾਵੇ ਤਾਂ ਜੋ ਬੱਚੇ ਪ੍ਰਕਟਸ ਕਰ ਕੇ ਦੂਸਰੇ ਸੂਬਿਆ ਅਤੇ ਦੇਸਾਂ ਦੇ ਬੱਚਿਆ ਨੂੰ ਮੁਕਾਬਲਾ ਦੇ ਸਕਣ।

Spread the love