ਸਨਰਾਈਜ਼ਰਜ਼ ਹੈਦਰਾਬਾਦ ਖ਼ਿਲਾਫ਼ ਆਈਪੀਐਲ ਦੇ ਆਖਰੀ ਲੀਗ ਮੈਚ ਵਿੱਚ 3 ਵਿਕਟਾਂ ਲੈਣ ਵਾਲੇ ਪੰਜਾਬ ਕਿੰਗਜ਼ ਦੇ ਸਪਿੰਨਰ ਹਰਪ੍ਰੀਤ ਬਰਾੜ ਨੇ ਟੀਮ ਇੰਡੀਆ ਵਿੱਚ ਆਪਣੇ ਸਾਥੀ ਅਰਸ਼ਦੀਪ ਸਿੰਘ ਦੀ ਚੋਣ ’ਤੇ ਖੁਸ਼ੀ ਪ੍ਰਗਟਾਈ ਹੈ।

ਉਸ ਨੇ ਐਤਵਾਰ ਨੂੰ ਹੈਦਰਾਬਾਦ ਖਿਲਾਫ 26 ਦੌੜਾਂ ਦੇ ਕੇ 3 ਵਿਕਟਾਂ ਲਈਆਂ।

ਉਸ ਨੂੰ ਮੈਚ ਦਾ ਖਿਡਾਰੀ ਚੁਣਿਆ ਗਿਆ।

ਸਨਰਾਈਜ਼ਰਜ਼ ਦੀ ਟੀਮ 8 ਵਿਕਟਾਂ ‘ਤੇ 157 ਦੌੜਾਂ ਹੀ ਬਣਾ ਸਕੀ ਅਤੇ ਪੰਜਾਬ ਨੇ ਇਹ ਟੀਚਾ 15.1 ਓਵਰਾਂ ‘ਚ ਹਾਸਲ ਕਰ ਲਿਆ।

ਹਰਪ੍ਰੀਤ ਬਰਾੜ ਨੇ ਪੰਜਾਬ ਦੀ ਪੰਜ ਵਿਕਟਾਂ ਦੀ ਜਿੱਤ ਤੋਂ ਬਾਅਦ ਕਿਹਾ ਕਿ ਉਸ ਦਾ ਪੂਰਾ ਧਿਆਨ ਆਪਣੇ ਹੁਨਰ ‘ਤੇ ਸੀ ਅਤੇ

ਉਸ ਨੇ ਆਪਣੀ ਰਣਨੀਤੀ ਨੂੰ ਪੂਰਾ ਕੀਤਾ। ਬਰਾੜ ਤੋਂ ਇਲਾਵਾ ਨਾਥਨ ਐਲਿਸ ਨੇ ਵੀ 3 ਵਿਕਟਾਂ ਲਈਆਂ। ਹਰਪ੍ਰੀਤ ਬਰਾੜ ਨੇ ਕਿਹਾ, ‘ਪਿਚ ਦੇਖਣ ਤੋਂ ਬਾਅਦ ਮੈਨੂੰ ਲੱਗਾ ਕਿ ਇਹ ਸਪਿਨਰਾਂ ਦੀ ਮਦਦ ਕਰ ਸਕਦੀ ਹੈ।

ਇਸ ਸੀਜ਼ਨ ‘ਚ ਸਪਿਨਰਾਂ ‘ਤੇ ਕਾਫੀ ਦੌੜਾਂ ਬਣਾਈਆਂ ਗਈਆਂ ਹਨ ਅਤੇ ਮੈਨੂੰ ਲੱਗਾ ਕਿ ਮੈਂ ਇਸ ਪਿੱਚ ‘ਤੇ ਚੰਗਾ ਪ੍ਰਦਰਸ਼ਨ ਕਰ ਸਕਦਾ ਹਾਂ।

ਉਸਨੇ ਅੱਗੇ ਕਿਹਾ, ‘ਮੇਰਾ ਨਿਸ਼ਾਨਾ ਆਪਣੀ ਰਣਨੀਤੀ ਨੂੰ ਲਾਗੂ ਕਰਨਾ ਅਤੇ ਦਬਾਅ ਵਿੱਚ ਚੰਗਾ ਪ੍ਰਦਰਸ਼ਨ ਕਰਨਾ ਸੀ।

ਮੈਂ ਆਪਣੇ ਹੁਨਰ ‘ਤੇ ਧਿਆਨ ਦਿੱਤਾ।”

ਦੱਖਣੀ ਅਫਰੀਕਾ ਖਿਲਾਫ ਸੀਰੀਜ਼ ਲਈ ਆਪਣੇ ਸਾਥੀ ਅਰਸ਼ਦੀਪ ਸਿੰਘ ਦੀ ਭਾਰਤੀ ਟੀਮ ‘ਚ ਚੋਣ ਬਾਰੇ ਬਰਾੜ ਨੇ ਕਿਹਾ, ‘ਮੈਂ ਉਸ ਲਈ ਖੁਸ਼ ਹਾਂ।

ਉਸ ਨੂੰ ਦੇਸ਼ ਲਈ ਖੇਡਣ ਦਾ ਮੌਕਾ ਮਿਲਿਆ ਕਿਉਂਕਿ ਹਰ ਖਿਡਾਰੀ ਇਹੀ ਚਾਹੁੰਦਾ ਹੈ।

Spread the love