ਫਰੀਦਕੋਟ ‘ਚ ਪਹੁੰਚੇ ਰਾਜਾ ਵੜਿੰਗ ਨੇ ਕਰ ਦਿੱਤੇ ਸਾਰੇ ਦਰਦ ਬਿਆਨ
ਵਿਰੋਧੀ ਸਿਆਸੀ ਪਾਰਟੀਆਂ ਨੂੰ ਬਿਲਕੁੱਲ ਨਹੀਂ ਛੇੜਿਆ,ਆਪਣਿਆਂ ਨੂੰ ਬਖਸ਼ਿਆ ਨਹੀਂ,
ਕਿਹਾ ਸਾਨੂੰ ਸਾਡਿਆਂ ਨੇ ਹੀ ਮਾਰਿਆ
ਆਪਣੇ ਸੰਬੋਧਨ ਦੁਰਾਨ ਆਪਣਿਆਂ ਨੂੰ ਖੁੱਲਕੇ ਲਿਆਂਦਾ ਲੋਕਾਂ ਸਾਹਮਣੇ ਅੰਦਰੋਂ ਅੰਦਰੀ ਅੱਜ ਵੀ ਪਾਰਟੀ ਨੂੰ ਕਮਜ਼ੋਰ ਕਰਨ ਵਾਲੇ ਹੋਰ ਪਾਰਟੀਆਂ ‘ਚ ਜਾਣ ਲਈ ਹੋ ਜਾਉ ਤਿਆਰ-ਵੜਿੰਗ
ਕਿਤੇ ਸਾਨੂੰ ਨਾਂ ਬਾਹਰ ਦਾ ਰਸਤਾ ਦਿਖਾਉਣਾ ਪਵੇ ਆਪ ਹੀ ਹੋ ਜਾਓ ਬਾਹਰ-ਵੜਿੰਗ
ਦਿੱਲੀ ਤੋਂ ਪੰਜਾਬ ਦੇ ਬਾਰਡਰ ਤੱਕ ਕਾਂਗਰਸ ਪਾਰਟੀ ਬੋਲੇਗੀ ਇਕ ਅਵਾਜ ‘ਚ
ਸੰਗਰੂਰ ਜਿਮਨੀ ਚੋਣਾਂ ਲਈ ਵਡਾ ਬਿਆਨ, ਜਾਖੜ ਅਤੇ ਕੈਪਟਨ ਨੂੰ ਵੰਗਾਰਿਆ ਕਿਹਾ ਜਾਖੜ ਆ ਕੈਪਟਨ ਆ ਜਾਵੇ ਉਨ੍ਹਾਂ ਸਾਹਮਣੇ ਰਾਜਾ ਵੜਿੰਗ ਗਡੁ ਝੰਡੇ ਅਤੇ ਹਰਾ ਕੇ ਵੀ ਦਿਖਾਉਂ
ਸਪੀਚ-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅੱਜ ਫਰੀਦਕੋਟ ਵਿਖੇ ਵਰਕਰ ਮਿਲਣੀ ਕਰਨ ਪਹੁੰਚੇ ਜਿੱਥੇ ਉਨ੍ਹਾਂ ਨੇ ਅੱਜ ਵਿਰੋਧੀ ਸਿਆਸੀ ਪਾਰਟੀਆਂ ਨੂੰ ਨਿਸ਼ਾਨਾ ਬਣਾਉਣ ਦੀ ਥਾਂ ਆਪਣਿਆਂ ਤੇ ਖੁਲ ਕੇ ਨਿਸ਼ਾਨਾ ਸਾਧਿਆ ਉਥੇ ਹੀ ਉਨ੍ਹਾਂ ਨੇ ਇਲੈਕਸ਼ਨਾਂ ਨੂੰ ਹਾਰਨ ਦਾ ਆਪਣੇ ਹੀ ਵੱਡੇ ਲੀਡਰਾਂ ਨੂੰ ਕਾਰਨ ਦੱਸਿਆ ਇਸ ਸਮੇਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਫ਼ਰੀਦਕੋਟ ਹਲਕਾ ਚ ਪ੍ਰਧਾਨ ਬਣਨ ਉਪਰੰਤ ਆਪਣੇ ਸੰਬੋਧਨ ਵਿਚ ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਉਹ ਕਾਂਗਰਸ ਪਾਰਟੀ ਨੂੰ ਇਨ੍ਹਾਂ ਕੁ ਮਜ਼ਬੂਤ ਕਰ ਦੇਣਗੇ ਉਥੇ ਹੀ ਸੰਗਰੂਰ ਦੇ ਬਾਈ ਇਲੈਕਸ਼ਨ ਵਿੱਚ ਪਾਰਟੀ ਨੂੰ ਜਿਤਾ ਕੇ ਮਜ਼ਬੂਤੀ ਦੀ ਰਾਹ ਵੱਲ ਲੈ ਕੇ ਜਾਣਗੇ ਓਥੇ ਉਹ 2027 ਚ 95 ਸੀਟਾਂ ਹਾਸਿਲ ਕਰਕੇ ਕਾਂਗਰਸ ਦੀ ਸਰਕਾਰ ਬਣਾਉਣਗੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਸ ਮੌਕੇ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਅਤੇ ਪੰਜਾਬ ਲੋਕ ਕਾਂਗਰਸ ਦੇ ਮੌਜੂਦਾ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਅਤੇ ਸੁਨੀਲ ਜਾਖੜ ਤੇ ਜੰਮਕੇ ਤੰਜ ਕੱਸੇ ਅਤੇ ਉਨ੍ਹਾਂ ਨੇ ਸਿੱਧਾ ਸਿੱਧਾ ਇਨ੍ਹਾਂ ਨੂੰ ਚੈਲੇਂਜ ਕੀਤਾ ਹੈ ਕਿ ਜੇਕਰ ਇਹ ਆਪਣੇ ਆਪ ਨੂੰ ਵੱਡੇ ਥੰਮ ਅਖਵਾਉਂਦੇ ਹਨ ਤਾਂ ਉਹ ਇਸ ਵਾਰ ਸੰਗਰੂਰ ਦੇ ਬਾਈ ਇਲੈਕਸ਼ਨ ਲੜਨ ਅਤੇ ਜਿੱਤ ਕੇ ਦਿਖਾਉਣ ਉਨ੍ਹਾਂ ਨੂੰ ਮੈਂ ਹਰਾ ਕੇ ਦਿਖਾਵਾਂਗਾ। ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਉਹ ਆਉਣ ਵਾਲੇ ਇਲੈਕਸ਼ਨ ਵਿੱਚ ਚਾਲੀ ਸਾਲ ਦੀ ਉਮਰ ਦੇ ਲੜਕਿਆਂ ਨੂੰ ਖੜ੍ਹੇ ਕਰਕੇ ਪਾਰਟੀ ਨੂੰ ਜਿੱਤ ਦੇ ਰਾਹ ਵੱਲ ਲੈ ਕੇ ਜਾਣਗੇ।
Spread the love