ਉੱਤਰੀ-ਮੱਧ ਮੈਕਸੀਕੋ ਦੇ ਦੋ ਬਾਰਾਂ ‘ਚ ਹੋਈ ਗੋਲੀਬਾਰੀ ਦੌਰਾਨ 11 ਲੋਕ ਮਾਰੇ ਗਏ, ਮਾਰੇ ਗਏ ਲੋਕਾਂ ‘ਚ ਅੱਠ ਔਰਤਾਂ ਸਨ।ਜਾਂਚ ਕਰਦੇ ਉਚ ਅਧਿਕਾਰੀਆਂ ਨੇ ਸ਼ੱਕ ਜਾਹਰ ਕੀਤਾ ਕਿ ਹੱਤਿਆਵਾਂ ਦੇ ਸਥਾਨਾਂ ‘ਤੇ ਛੱਡੇ ਗਏ ਹੱਥ ਲਿਖਤ ਸੰਕੇਤਾਂ ਨੇ ਸੁਝਾਅ ਦਿੱਤਾ ਕਿ ਇਹ ਹਮਲੇ ਦੋ ਡਰੱਗ ਕਾਰਟੈਲਾਂ ਵਿਚਕਾਰ ਦੁਸ਼ਮਣੀ ਦਾ ਹਿੱਸਾ ਸਨ ਜੋ ਕਈ ਸਾਲਾਂ ਤੋਂ ਗੁਆਨਾਜੁਆਟੋ ਸੂਬੇ ਦੇ ਕੰਟਰੋਲ ਲਈ ਜੂਝ ਰਹੇ ਹਨ।ਦੱਸਿਆ ਜਾ ਰਿਹਾ ਕਿ ਪੀੜਤਾਂ ਵਿੱਚੋਂ 10 ਦੀ ਮੌਕੇ ‘ਤੇ ਮੌਤ ਹੋ ਗਈ, ਅਤੇ ਇੱਕ ਹੋਰ ਨੂੰ ਬਾਅਦ ਵਿੱਚ ਹਸਪਤਾਲ ਵਿੱਚ ਮ੍ਰਿਤਕ ਐਲਾਨ ਦਿੱਤਾ ਗਿਆ।ਦੂਸਰੇ ਪਾਸੇ ਪੁਲਿਸ ਨੇ ਘਟਨਾ ਸਥਾਨ ‘ਤੇ ਛੱਡੇ ਸੰਦੇਸ਼ਾਂ ਬਾਰੇ ਵੀ ਪੁਸ਼ਟੀ ਨਹੀਂ ਕੀਤੀ ਪਰ ਸੋਸ਼ਲ ਮੀਡੀਆ ‘ਤੇ ਵਾਇਰਲ ਪੋਸਟਾਂ ‘ਚ ਇੱਕ ਗੈਂਗ ਦਾ ਨਾਂਅ ਆ ਰਿਹੈ।ਦੱਸ ਦੇਈਏ ਕਿ ਗੁਆਨਾਜੁਆਟੋ, ਇੱਕ ਪ੍ਰਫੁੱਲਤ ਉਦਯੋਗਿਕ ਖੇਤਰ ਜੋ ਇੱਕ ਰਿਫਾਇਨਰੀ ਅਤੇ ਪ੍ਰਮੁੱਖ ਪਾਈਪਲਾਈਨ ਦੀ ਮੇਜ਼ਬਾਨੀ ਕਰਦਾ ਹੈ, ਪਰ ਬਾਅਦ ‘ਚ ਇਹ ਕਾਰਟੈਲਾਂ ਵਿਚਕਾਰ ਵਿਵਾਦ ਦੇ ਕਾਰਨ ਮੈਕਸੀਕੋ ਦੇ ਸਭ ਤੋਂ ਹਿੰਸਕ ਰਾਜਾਂ ਵਿੱਚੋਂ ਇੱਕ ਬਣ ਗਿਆ ਹੈ। ਗਰੋਹ ਨਸ਼ੀਲੇ ਪਦਾਰਥਾਂ ਅਤੇ ਚੋਰੀ ਦੇ ਬਾਲਣ ਲਈ ਤਸਕਰੀ ਦੇ ਰੂਟਾਂ ਨੂੰ ਕਾਬੂ ਕਰਨ ਲਈ ਲੜਦੇ ਹਨ।ਮਾਰਚ ਮਹੀਨੇ ‘ਚ ਵੀ ਸੇਲਯਾ ਵਿੱਚ ਇੱਕ ਪਿਕ-ਅੱਪ ਟਰੱਕ ਵਿੱਚੋਂ ਸੱਤ ਲੋਕਾਂ ਦੀਆਂ ਸੜੀਆਂ ਹੋਈਆਂ ਲਾਸ਼ਾਂ ਮਿਲੀਆਂ ਸਨ ਦੂਸਰੇ ਪਾਸੇ ਚਾਰ ਮਹੀਨਿਆਂ ਵਿੱਚ ਇਸ ਤਰ੍ਹਾਂ ਦਾ ਪੰਜਵਾਂ ਹਮਲਾ ਹੋਣ ਦੀਆਂ ਚਰਚਾਵਾਂ ਨੇ।

Spread the love