ਯੂਕੇ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਨੇ।

ਕਰੋਨਾ ਮਹਾਂਮਾਰੀ ਦੌਰਾਨ ਪ੍ਰਧਾਨ ਮੰਤਰੀ ਦਫਤਰ ਵਿਚ ਹੋਈਆਂ ਪਾਰਟੀਆਂ ਨੂੰ ਲੈ ਕੇ ਹੁਣ ਐਮ. ਪੀ. ਤਨਮਨਜੀਤ ਸਿੰਘ ਢੇਸੀ ਨੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੂੰ ਘੇਰਿਆ ਅਤੇ ਕਿਹਾ ਕਿ ਜਦੋਂ ਤਾਲਾਬੰਦੀ ਕਾਰਨ ਆਪਣੇ ਪਿਆਰਿਆਂ ਨੂੰ ਹਸਪਤਾਲਾਂ ਵਿਚ ਇਕੱਲਾ ਮਰਨ ਲਈ ਛੱਡਣਾ ਪਿਆ, ਉਨ੍ਹਾਂ ਦੇ ਬਿਸਤਰ ‘ਤੇ ਬੈਠ ਕੇ ਜਾਂਦੀ ਵਾਰ ਉਂਗਲ ਵੀ ਨਹੀਂ ਫੜ ਸਕੇ ।

ਉਨ੍ਹਾਂ ਜਿੱਥੇ ਆਪਣੇ ਪਰਿਵਾਰਕ ਮੈਂਬਰਾਂ ਦੀ ਕੋਰੋਨਾ ਦੌਰਾਨ ਹੋਈ ਮੌਤ ਦਾ ਜ਼ਿਕਰ ਕੀਤਾ ਉੱਥੇ ਹੀ ਮਹਾਰਾਣੀ ਐਲਿਜਾਬੈਥ ਦਾ ਆਪਣੇ ਪਤੀ ਫਿਲਪ ਦੇ ਅੰਤਮ ਸੰਸਕਾਰ ਮੌਕੇ ਇਕੱਲੇ ਬੈਠਣ ਦੀ ਦਰਦ ਭਰੀ ਵਿਿਥਆ ਵੀ ਬਿਆਨ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਜ਼ਿੰਮੇਵਾਰੀ ਕਿਉਂ ਨਹੀਂ ਨਿਭਾਈ । ਜਦ ਕਿ ਦੇਸ਼ ਉਨ੍ਹਾਂ ਦੇ ਅਸਤੀਫ਼ੇ ਵੱਲ ਵੇਖ ਰਿਹਾ ਸੀ ।

Spread the love