ਗੰਨਾ ਕਾਸ਼ਤਕਾਰ ਕਿਸਾਨਾਂ ਅਤੇ ਪੰਜਾਬ ਸਰਕਾਰ ਵਿੱਤ ਮੰਤਰੀ ਹਰਪਾਲ ਚੀਮਾ ਵਿਚਾਲੇ 3 ਘੰਟੇ ਜਲੰਧਰ ਦੇ ਸਰਕਟ ਹਾਊਸ ਵਿੱਚ ਮੀਟਿੰਗ ਹੋਈ
ਜਿਸ ਵਿੱਚ ਗੰਨਾ ਕਾਸ਼ਤਕਾਰਾਂ ਅਤੇ ਵਿੱਤ ਮੰਤਰੀ ਹਰਪਾਲ ਚੀਮਾ ਵਿਚਾਲੇ ਸਹਿਮਤੀ ਬਣਦੀ ਦਿਖੀ
ਜਿਸ ਨੂੰ ਲੈ ਕੇ ਗੰਨਾ ਕਾਸ਼ਤਕਾਰਾਂ ਦੇ ਦੋਆਬਾ ਇਲਾਕੇ ਦੇ ਪ੍ਰਧਾਨ ਮਨਜੀਤ ਸਿੰਘ ਰਾਏ ਨੇ ਦੱਸਿਆ ਕਿ ਸੂਬੇ ਦੇ ਗੰਨਾ ਕਾਸ਼ਤਕਾਰਾਂ ਦਾ ਸੱਤ ਸੌ ਕਰੋੜ ਰੁਪਈਆ ਸਰਕਾਰੀ ਅਤੇ ਪ੍ਰਾਈਵੇਟ ਮਿੱਲਾਂ ਵੱਲ ਬਕਾਇਆ ਹੈ ਜਿਸ ਨੂੰ ਲੈ ਕੇ ਅੱਜ ਵਿੱਤ ਮੰਤਰੀ ਹਰਪਾਲ ਚੀਮਾ ਦੇ ਨਾਲ ਮੀਟਿੰਗ ਹੋਈ ਹੈ
ਅਤੇ ਅੱਜ ਸੂਬੇ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਹੈ ਕਿ ਦਸ ਦਿਨਾਂ ਦੇ ਅੰਦਰ ਅੰਦਰ ਉਨ੍ਹਾਂ ਦਾ ਮਸਲਾ ਹੱਲ ਕਰ ਦਿੱਤਾ ਜਾਵੇਗਾ ਅਤੇ ਅਗਲੀ ਮੀਟਿੰਗ 3 ਜੂਨ ਨੂੰ ਵਿੱਤ ਮੰਤਰੀ ਨੇ ਨਾਲ ਹੀ ਚੰਡੀਗੜ੍ਹ ਵਿੱਚ ਹੋਵੇਗੀ ਅਤੇ ਉਸ ਤੋਂ ਅਗਲੀ ਮੀਟਿੰਗ ਦਸ ਦਿਨਾਂ ਦੇ ਵਿੱਚ ਵਿੱਚ ਸੂਬੇ ਦੇ ਮੁੱਖ ਮੰਤਰੀ ਦੇ ਨਾਲ ਹੋਵੇਗੀ
ਉਥੇ ਹੀ ਸੂਬੇ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਦੱਸਿਆ ਕਿ ਦਸ ਦਿਨਾਂ ਦੇ ਵਿੱਚ ਗੰਨੇ ਦੇ ਕਾਸ਼ਤਕਾਰਾਂ ਇਸ ਮਸਲੇ ਦਾ ਹੱਲ ਕੱਢ ਲਿਆ ਜਾਵੇਗਾ ਤੇ ਅਗਲੀ ਮੀਟਿੰਗ ਤਿੱਨ ਜੂਨ ਨੂੰ ਚੰਡੀਗੜ੍ਹ ਦੇ ਵਿੱਚ ਹੋਏਗੀ ਤੇ ਉਸ ਤੋਂ ਬਾਅਦ ਦਸ ਦਿਨਾਂ ਦੇ ਵਿੱਚ ਵਿੱਚ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਮੀਟਿੰਗ ਕੀਤੀ ਜਾਵੇਗੀ
ਅਤੇ ਫਗਵਾੜਾ ਸ਼ੂਗਰ ਮਿੱਲ ਜਿਸ ਨੇ ਬਹੱਤਰ ਕਰੋੜ rs ਕਿਸਾਨਾਂ ਦਾ ਦੇਣਾ ਹੈ ਉਸ ਦੀ ਪ੍ਰਾਪਰਟੀ ਸਰਕਾਰ ਵਲੋਂ ਅਟੈਚ ਕੀਤੀ ਗਈ ਹੈ ਜਿਸ ਨੂੰ ਡੀ ਅਟੈਚ ਕਰਨ ਦੇ ਹੁਕਮ ਦਿੱਤੇ ਗਏ ਹਨ ਤਾਂ ਕਿ ਕਿਸਾਨਾਂ ਦੀ ਪੇਮੈਂਟ ਅਦਾ ਕੀਤੀ ਜਾ ਸਕੇ
Spread the love