ਰਾਸ਼ਟਰਪਤੀ ਜੋਅ ਬਾਈਡਨ ਨੇ ਟੈਕਸਾਸ ਦੋ ਰੌਬ ਐਲੀਮੈਂਟਰੀ ਸਕੂਲ ਵਿਚ ਮਾਰੇ ਗਏ ਬੱਚਿਆਂ ਨੂੰ ਸ਼ਰਧਾਂਜਲੀ ਭੇਟ ਕੀਤੀ ।

ਇਸ ਮੌਕੇ ਉਨ੍ਹਾਂ ਪਰਿਵਾਰਾਂ ਨਾਲ ਹਮਦਰਦੀ ਤੇ ਅਫਸੋਸ ਦਾ ਪ੍ਰਗਟਾਵਾ ਕੀਤਾ।

ਇਸ ਮੌਕੇ ਫਸਟ ਲੇਡੀ ਜਿਲ ਦੀਆਂ ਅੱਖਾਂ ਵਿਚੋਂ ਹੰਝੂ ਆਪ ਮੁਹਾਰੇ ਵਹਿ ਤੁਰੇ ਜੋ ਉਨ੍ਹਾਂ ਦੇ ਲਾਈਆਂ ਕਾਲੀਆਂ ਐਨਕਾਂ ਵਿਚੋਂ ਬਾਹਰ ਨਿਕਲਦੇ ਸਾਫ ਨਜ਼ਰ ਆ ਰਹੇ ਸਨ।

ਉਨ੍ਹਾਂ ਨੇ ਹਰ ਤਸਵੀਰ ਨੂੰ ਗਹੁ ਨਾਲ ਵੇਖਿਆ ਤੇ ਤਸਵੀਰਾਂ ਨੂੰ ਆਪਣੇ ਹੱਥ ਨਾਲ ਛੂਹਿਆ।ਬਾਅਦ ਵਿਚ ਰਾਸ਼ਟਰਪਤੀ ਤੇ ਜਿਲ ਉਵਾਲਡੇ ਦੇ ਸੈਕਰਟ ਹਰਟ ਕੈਥੋਲਿਕ ਚਰਚ ਵਿਚ ਗਏ ।

ਉਵਾਲਡੇ ਲਈ ਰਵਾਨਾ ਹੋਣ ਤੋਂ ਪਹਿਲਾਂ ਰਾਸ਼ਟਰਪਤੀ ਨੇ ਟਵਿੱਟਰ ਉਪਰ ਲਿਿਖਆ ਕਿ ਹਰ ਕੋਈ ਜੋ ਉਵਾਲਡੇ, ਟੈਕਸਾਸ ਦੇ ਐਲੀਮੈਂਟਰੀ ਸਕੂਲ ਵਿਚ ਹੋਈ ਭਿਆਨਕ ਗੋਲੀਬਾਰੀ ਨਾਲ ਪ੍ਰਭਾਵਿਤ ਹੋਇਆ ਹੈ, ਅਸੀਂ ਉਸ ਦੇ ਦੁੱਖ ਵਿਚ ਸ਼ਰੀਕ ਹਾਂ ।

ਅਸੀਂ ਉਨ੍ਹਾਂ ਲਈ ਪ੍ਰਾਰਥਨਾ ਕਰਦੇ ਹਾਂ ।

ਇਸੇ ਦੌਰਾਨ ਨਿਆਂ ਵਿਭਾਗ ਨੇ ਐਲਾਨ ਕੀਤਾ ਕਿ ਉਹ ਉਵਾਲਡੇ ਵਿਚ ਹੋਈਆਂ ਸਮੂਹਿਕ ਹੱਤਿਆਵਾਂ ਦੀ ਘਟਨਾ ਪ੍ਰਤੀ ਲਾਅ ਇਨਫੋਰਸਮੈਂਟ ਅਧਿਕਾਰੀਆਂ ਵਲੋਂ ਕੀਤੀ ਕਾਰਵਾਈ ਦੀ ਜਾਂਚ ਕਰਨਗੇ ਤੇ ਜਾਇਜ਼ਾ ਲੈਣਗੇ ।

Spread the love