ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸਖ਼ਤ ਟਿੱਪਣੀ ਕਰਦਿਆਂ ਧਮਕੀ ਦਿੱਤੀ ਹੈ।

ਦਰਅਸਲ ਪਾਕਿਸਤਾਨ ਦੇ ‘ਤਿੰਨ ਟੁਕੜਿਆਂ ਵਿੱਚ ਟੁੱਟਣ’ ਦੀ ਇਮਰਾਨ ਖ਼ਾਨ ਦੀ ਟਿੱਪਣੀ ‘ਤੇ ਤਿੱਖੀ ਪ੍ਰਤੀਕਿਿਰਆ ਦਿੰਦਿਆਂ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ “ਜਨਤਕ ਅਹੁਦੇ ਲਈ ਯੋਗ ਨਹੀਂ” ਹਨ।

ਫਿਲਹਾਲ ਤੁਰਕੀ ਦੀ ਯਾਤਰਾ ਕਰ ਰਹੇ ਪ੍ਰਧਾਨ ਮੰਤਰੀ ਸ਼ਹਿਬਾਜ਼ ਨੇ ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਸੁਪਰੀਮੋ ‘ਤੇ “ਦੇਸ਼ ਵਿਰੁੱਧ ਧਮਕੀ” ਦੇਣ ਦਾ ਦੋਸ਼ ਲਗਾਇਆ ।

ਪ੍ਰਧਾਨ ਮੰਤਰੀ ਨੇ ਟਵੀਟ ਕੀਤਾ ਕਿ ਇਮਰਾਨ ਨਿਆਜ਼ੀ ਦੇਸ਼ ਵਿਰੁੱਧ ਧਮਕੀਆਂ ਦੇ ਰਿਹਾ ਹੈ ਜਦੋਂ ਮੈਂ ਤੁਰਕੀ ਵਿੱਚ ਸਮਝੌਤੇ ‘ਤੇ ਦਸਤਖ਼ਤ ਕਰ ਰਿਹਾ ਹਾਂ।

ਇਸ ਤੋਂ ਪਹਿਲਾਂ ਇਮਰਾਨ ਨੇ ਕਿਹਾ ਕਿ ਮੌਜੂਦਾ ਸਿਆਸੀ ਸਥਿਤੀ ਦੇਸ਼ ਦੇ ਨਾਲ-ਨਾਲ ਸਰਕਾਰ ਲਈ ਵੀ ਸਮੱਸਿਆ ਹੈ।

ਉਹਨਾਂ ਨੇ ਕਿਹਾ ਕਿ “ਜੇ ਸਰਕਾਰ ਨੇ ਸਹੀ ਫ਼ੈਸਲਾ ਨਹੀਂ ਲਿਆ, ਤਾਂ ਮੈਂ ਤੁਹਾਨੂੰ ਲਿਖਤੀ ਰੂਪ ਵਿੱਚ ਭਰੋਸਾ ਦੇ ਸਕਦਾ ਹਾਂ ਕਿ ਕਿਸੇ ਹੋਰ ਤੋਂ ਪਹਿਲਾਂ ਉਹ ਅਤੇ ਫ਼ੌਜ ਨਸ਼ਟ ਹੋ ਜਾਵੇਗੀ ਕਿਉਂਕਿ ਜੇਕਰ ਦੇਸ਼ ਦੀਵਾਲੀਆ ਹੋ ਗਿਆ ਤਾਂ ਦੇਸ਼ ਦਾ ਕੀ ਹੋਵੇਗਾ।

Spread the love