ਰੂਸ-ਯੂਕ੍ਰੇਨ ਯੁੱਧ ਨੂੰ ਅੱਜ 100 ਦਿਨ ਦਾ ਸਮਾਂ ਹੋ ਚੁੱਕਿਆ ਹੈ।

ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸ਼ਕੀ ਦਾ ਵੱਡਾ ਬਿਆਨ ਸਾਹਮਣੇ ਆਇਆ।

ਜ਼ੇਲੇਂਸ਼ਕੀ ਨੇ ਕਿਹਾ ਕਿ ਜੇਕਰ ਰੂਸ ਯੂਕ੍ਰੇਨ ‘ਚ ਜੰਗ ਜਿੱਤਦਾ ਹੈ ਤਾਂ ਯੂਰਪ ‘ਚ ਸਾਰਿਆਂ ਲਈ ਖਰਾਬ ਸਮਾਂ ਆ ਜਾਵੇਗਾ।

ਵੀਡੀਓ ਲੰਿਕ ਰਾਹੀਂ ਲਕਜ਼ਮਬਰਗ ‘ਚ ਸੰਸਦ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਅਸੀਂ ਜੰਗ ਜਿੱਤ ਜਾਂਦੇ ਹਾਂ ਤਾਂ ਸਾਰੇ ਯੂਰਪ ਦੇਸ਼ ਪੂਰੀ ਸੁਤੰਤਰਤਾ ਨਾਲ ਰਹਿ ਸਕਣਗੇ।

ਉਨ੍ਹਾਂ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਪਰ ਇਹ ਵਿਅਕਤੀ ਯੂਕ੍ਰੇਨ ਅਤੇ ਯੂਰਪ ‘ਚ ਹਰ ਤਰ੍ਹਾਂ ਦੀ ਸੁਤੰਤਰਤਾ ।

ਤਬਾਹ ਕਰਨਾ ਚਾਹੁੰਦਾ ਹੈ ਅਤੇ ਜੇਕਰ ਜੰਗ ‘ਚ ਇਸ ਦੀ ਜਿੱਤ ਹੁੰਦੀ ਹੈ ਤਾਂ ਮਹਾਂਦੀਪ ‘ਚ ਸਾਰਿਆਂ ਲਈ ਖ਼ਰਾਬ ਸਮਾਂ ਆ ਜਾਵੇਗਾ।

ਉਨ੍ਹਾਂ ਕਿਹਾ ਕਿ ਰੂਸ ਵਰਤਮਾਨ ‘ਚ ਯੂਕ੍ਰੇਨ ਦੇ ਲਗਭਗ 20 ਫੀਸਦੀ ਖੇਤਰ ।

ਕੰਟਰੋਲ ਕਰਦਾ ਹੈ, ਜੋ ਕਿ ਬੈਲਜ਼ੀਅਮ, ਨੀਦਰਲੈਂਡ ਅਤੇ ਲਕਜ਼ਮਬਰਗ ਤੋਂ ਵੱਡਾ ਖੇਤਰ ਹੈ ਅਤੇ ਜੰਗ ਦੇ 100ਵੇਂ ਦਿਨ ‘ਚ ਹਜ਼ਾਰਾਂ ਦੀ ਗਿਣਤੀ ‘ਚ ਲੋਕ ਮਾਰੇ ਗਏ ਹਨ।

Spread the love