ਜ਼ਿਲ੍ਹਾ SAS ਨਗਰ ਮੁਹਾਲੀ ਅਧੀਨ ਪੈਂਦੇ ਬਨੂੜ ਨਾਲ ਸਬੰਧਤ 7 ਨੌਜਵਾਨਾਂ ਦੀ ਗੋਬਿੰਦ ਸਾਗਰ ਝੀਲ ਵਿੱਚ ਡੁੱਬਣ ਕਾਰਨ ਮੌਤ ਹੋ ਗਈ। ਦਸ ਦਈਏ ਮਾਰੇ ਗਏ ਨੌਜਵਾਨਾਂ ਵਿੱਚੋਂ ਇੱਕ ਦੀ ਉਮਰ ਲਗਭਗ 30 ਸਾਲ ਜਦਕਿ ਬਾਕੀ ਸਾਰਿਆਂ ਦੀ ਉਮਰ 16 ਤੋਂ 18 ਸਾਲ ਦੇ ਵਿਚਕਾਰ ਸੀ। ਦਸਣਯੋਗ ਹੈ ਕਿ 11 ਜਣਿਆਂ ਦਾ ਗਰੁੱਪ ਇੱਥੇ ਝੀਲ ਉਤੇ ਘੁੰਮਣ ਆਇਆ ਸੀ। ਬਾਅਦ ਵਿੱਚ ਉਹ ਝੀਲ ਵਿੱਚ ਤੈਰਨ ਲੱਗ ਪਏ। ਦੱਸਿਆ ਜਾ ਰਿਹਾ ਹੈ ਇਹ ਘਟਨਾ ਲਗਭਗ 3.40 ਵਜੇ ਵਾਪਰੀ। ਤੈਰਦੇ ਸਮੇਂ ਡੁੱਬ ਰਹੇ ਇੱਕ ਨੌਜਵਾਨ ਨੂੰ ਬਚਾਉਣ ਕੋਸ਼ਿਸ਼ ਦੌਰਾਨ 6 ਹੋਰ ਵੀ ਡੁੱਬ ਗਏ ਜਦਕਿ 4 ਜਣੇ ਬਚ ਕੇ ਨਿਕਲਣ ਵਿੱਚ ਸਫਲ ਹੋ ਗਏ। ਪ੍ਰਸ਼ਾਸਨ ਵਲੋਂ ਕਾਫੀ ਕੋਸ਼ਿਸ਼ਾਂ ਤੋਂ ਬਾਅਦ ਲਾਸ਼ਾਂ ਬਾਹਰ ਕੱਢ ਲਈਆਂ ਗਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਮਰਨ ਵਾਲਿਆਂ ਵਿੱਚ ਇੱਕੋ ਪਰਿਵਾਰ ਦੇ 4 ਨੌਜਵਾਨ ਸ਼ਾਮਲ ਸਨ। ਪੁਲਿਸ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਬਾਬਾ ਗ਼ਰੀਬ ਦਾਸ ਮੰਦਰ ਦੇ ਕੋਲ ਗੋਬਿੰਦ ਸਾਗਰ ਝੀਲ ਵਿੱਚ ਦੁਪਹਿਰ ਕਰੀਬ 3.50 ਵਜੇ 7 ਲੋਕਾਂ ਦੇ ਡੁੱਬਣ ਦੀ ਸੂਚਨਾ ਮਿਲੀ ਸੀ। 11 ਜਣੇ ਬਨੂੜ ਜ਼ਿਲ੍ਹਾ ਮੋਹਾਲੀ ਤੋਂ ਬਾਬਾ ਬਾਲਕ ਨਾਥ ਜਾ ਰਹੇ ਸਨ। ਬਾਬਾ ਗ਼ਰੀਬ ਦਾਸ ਮੰਦਰ ਦੇ ਕੋਲ ਗੋਵਿੰਦ ਸਾਗਰ ਝੀਲ ਵਿੱਚ ਨਹਾਉਣ ਲੱਗੇ। ਜਿਨ੍ਹਾਂ ਵਿਚੋਂ 7 ਲੋਕ ਪਾਣੀ ਵਿੱਚਡੁੱਬ ਗਏ।

Spread the love