ਜੰਮੂ-ਕਸ਼ਮੀਰ ਦੇ ਰਾਮਬਨ ਜ਼ਿਲ੍ਹੇ ਵਿਚ ਅੱਜ ਸਵੇਰੇ ਪੁਲੀਸ ਚੌਕੀ ‘ਤੇ ਬੰਬ ਸੁੱਟਿਆ ਗਿਆ। ਪੁਲੀਸ ਸੂਤਰਾਂ ਨੇ ਕਿਹਾ ਕਿ ਇਸ ਧਮਾਕੇ ਵਿੱਚ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਸੂਤਰਾਂ ਨੇ ਦੱਸਿਆ ਕਿ ਸਵੇਰੇ ਕਰੀਬ 5 ਵਜੇ ਗੂਲ ਇਲਾਕੇ ‘ਚ ਪੁਲੀਸ ਚੌਕੀ ‘ਤੇ ਦੇਸੀ ਬੰਬ ਸੁੱਟਿਆ ਗਿਆ।ਬੰਬ ਪੁਲੀਸ ਚੌਕੀ ਦੀ ਛੱਤ ‘ਤੇ ਡਿੱਗ ਕੇ ਫਟ ਗਿਆ। ਇਸ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ‘ਜੰਮੂ ਕਸ਼ਮੀਰ ਗਜ਼ਨਵੀ ਫੋਰਸ’ (ਜੇਕੇਜੀਐੱਫ) ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਪੁਲੀਸ ਤੇ ਸੁਰੱਖਿਆ ਦਸਤਿਆਂ ਨੇ ਇਲਾਕੇ ਨੂੰ ਘੇਰ ਲਿਆ ਹੈ।

Spread the love