ਟਾਈਗਰ ਵੁੱਡਸ ਨੇ ਸਾਊਦੀ ਅਰਬ ਦੇ ਸਮਰਥਨ ਵਾਲੇ ਗੋਲਫ ਟੂਰਨਾਮੈਂਟ ’ਚ ਹਿੱਸਾ ਲੈਣ ਲਈ 70 ਤੋਂ 80 ਕਰੋੜ ਡਾਲਰ (ਕਰੀਬ 55 ਤੋਂ 63 ਅਰਬ ਰੁਪਏ) ਦੀ ਪੇਸ਼ਕਸ਼ ਠੁਕਰਾ ਦਿੱਤੀ ਹੈ। ਇਸ ਦੀ ਪੁਸ਼ਟੀ ਸਾਊਦੀ-ਸਮਰਥਿਤ ਐੱਲਆਈਵੀ ਗੋਲਫ ਦੇ ਸੀਈਓ ਗ੍ਰੇਗ ਨੌਰਮਨ ਨੇ ਕੀਤੀ। ਉਨ੍ਹਾਂ ਨੇ ਕਿਹਾ ਕਿ ਦੋ ਮਹੀਨੇ ਪਹਿਲਾਂ ਉਨ੍ਹਾਂ ਨੇ ਵਾਸ਼ਿੰਗਟਨ ਪੋਸਟ ਨਾਲ ਗੱਲਬਾਤ ‘ਚ ਵੱਡੀ ਰਕਮ ਦਾ ਜ਼ਿਕਰ ਕੀਤਾ ਸੀ। ਇਹ ਰਕਮ ਨੌਂ ਅੰਕਾਂ ਵਿੱਚ ਹੈ। ਉਨ੍ਹਾਂ ਦੱਸਿਆ ਕਿ ਵੁਡਸ ਨੂੰ ਮੁਕਾਬਲੇ ਵਿੱਚ ਹਿੱਸਾ ਲੈਣ ਲਈ 70 ਤੋਂ 80 ਕਰੋੜ ਡਾਲਰ ਦੀ ਪੇਸ਼ਕਸ਼ ਕੀਤੀ ਗਈ ਸੀ। ਵੁਡਸ ਹਾਲਾਂਕਿ ਸ਼ੁਰੂ ਤੋਂ ਹੀ ਮੁਕਾਬਲੇ ਦਾ ਵਿਰੋਧ ਕਰਦੇ ਰਹੇ ਹਨ। ਉਨ੍ਹਾਂ ਬ੍ਰਿਟਿਸ਼ ਓਪਨ ਦੌਰਾਨ ਕਿਹਾ ਕਿ ਇਸ ਵਿੱਚ ਭਾਗ ਲੈਣ ਵਾਲੇ ਖਿਡਾਰੀ ਪੀਜੀਏ ਟੂਰ ਨਾਲ ਬੇਈਮਾਨੀ ਕਰ ਰਹੇ ਹਨ, ਕਿਉਂਕਿ ਇਨ੍ਹਾਂ ਖਿਡਾਰੀਆਂ ਨੇ ਪੀਜੀਏ ਟੂਰ ਕਾਰਨ ਪ੍ਰਸਿੱਧੀ ਹਾਸਲ ਕੀਤੀ ਹੈ।

Spread the love