ਪੰਜਾਬ ਸਰਕਾਰ ਅਤੇ ਪੰਜਾਬ ਪੁਲੀਸ ਦੁਆਰਾ ਨਸ਼ਾ ਤਸਕਰਾਂ ਖ਼ਿਲਾਫ਼ ਚਲਾਈ ਗਈ ਮੁਹਿੰਮ ਦੁਆਰਾ SSP ਕਪੂਰਥਲਾ ਅਤੇ SP ਫਗਵਾੜਾ ਦੀ ਦੇਖ ਰੇਖ ਵਿੱਚ ਥਾਣਾ ਸਿਟੀ ਫਗਵਾੜਾ ਦੀ ਪੁਲੀਸ ਦੁਆਰਾ ਨਸ਼ਾ ਛੁਡਾਊ ਦੀ ਮੁਹਿੰਮ ਦੇ ਤਹਿਤ ਅੱਜ 2 ਵੱਖ ਵੱਖ ਜਗ੍ਹਾ ਤੋਂ 2 ਵਿਅਕਤੀਆਂ ਨੂੰ ਨਸ਼ੇ ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਜਿਨ੍ਹਾਂ ਵਿਚੋਂ ਪਰਮਬੀਰ ਸਿੰਘ ਪੱਪੀ ਜਿਸ ਪਾਸੋਂ 5 ਗ੍ਰਾਮ ਹੈਰੋਇਨ ਬਰਾਮਦ ਕੀਤੀ ਅਤੇ ਦੂਸਰਾ ਰਵੀ ਕੁਮਾਰ ਜਿਸ ਪਾਸੋਂ 500 ਗ੍ਰਾਮ ਗਾਂਜਾ ਬਰਾਮਦ ਕੀਤਾ ਗਿਆ। ਇਸ ਮੌਕੇ ਮੁੱਖ ਅਫ਼ਸਰ ਅਮਨ ਨਾਹਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਰਵੀ ਕੁਮਾਰ ਗਾਂਜਾ ਵੇਚ ਰਿਹਾ ਹੈ। ਉਸੇ ਦੌਰਾਨ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪਰਮਵੀਰ ਗਾਂਜਾ ਪੀਣ ਦਾ ਵੀ ਆਦੀ ਸੀ ਅਤੇ ਸਪਲਾਈ ਵੀ ਕਰਦਾ ਸੀ।

Spread the love