ਰਾਸ਼ਟਰਮੰਡਲ ਖੇਡਾਂ ਦਾ 9ਵਾਂ ਦਿਨ ਭਾਰਤ ਲਈ ਬਹੁਤ ਖਾਸ ਹੈ। ਭਾਰਤ ਕੁਸ਼ਤੀ ਅਤੇ ਮੁੱਕੇਬਾਜ਼ੀ ਸਮੇਤ ਬੈਡਮਿੰਟਨ ਅਤੇ ਟੇਬਲ ਟੈਨਿਸ ਵਰਗੇ ਮੁਕਾਬਲਿਆਂ ਵਿੱਚ ਆਪਣਾ ਦਾਅਵਾ ਪੇਸ਼ ਕਰੇਗਾ। 8ਵੇਂ ਦਿਨ ਭਾਰਤ ਦੇ ਪਹਿਲਵਾਨਾਂ ਨੇ ਧਮਾਲ ਮਚਾ ਦਿੱਤਾ ਸੀ, ਉਮੀਦ ਹੈ ਕਿ ਉਹ ਇਸ ਲੜੀ ਨੂੰ ਜਾਰੀ ਰੱਖਣਗੇ ਅਤੇ ਦੇਸ਼ ਲਈ ਵੱਧ ਤੋਂ ਵੱਧ ਮੈਡਲ ਜਿੱਤਣ ਦੀ ਕੋਸ਼ਿਸ਼ ਕਰਨਗੇ। ਮੁੱਕੇਬਾਜ਼ੀ ਦੇ 45-48 ਕਿਲੋ ਭਾਰ ਵਰਗ ਵਿੱਚ ਭਾਰਤ ਦੀ ਨੀਟੂ ਘੰਘਾਸ ਫਾਈਨਲ ਵਿੱਚ ਪਹੁੰਚੀ। ਇਸ ਦੇ ਨਾਲ ਹੀ ਟੇਬਲ ਟੈਨਿਸ ਖੇਡ ਵਿੱਚ ਸ਼ਰਤ ਕਮਲ/ਗਿਆਨਸੇਕਰਨ ਸਾਥੀਆਨ ਫਾਈਨਲ ਵਿੱਚ ਪਹੁੰਚੇ। ਪੂਜਾ ਗਹਿਲੋਤ ਨੇ ਕੁਸ਼ਤੀ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ। ਰਵੀ ਕੁਮਾਰ ਦਹੀਆ ਨੇ ਕੁਸ਼ਤੀ ਵਿੱਚ ਸੋਨ ਤਮਗਾ ਜਿੱਤਿਆ। ਮਨਿਕਾ ਬੱਤਰਾ ਅਤੇ ਦੀਆ ਚਿਤਲੇ ਦੀ ਜੋੜੀ ਟੇਬਲ ਟੈਨਿਸ ਦੇ ਮਹਿਲਾ ਡਬਲਜ਼ ਵਿੱਚ ਕੁਆਰਟਰ ਫਾਈਨਲ ਵਿੱਚ ਪਹੁੰਚ ਗਈ ਹੈ।

Spread the love