ਅਮਰੀਕੀ ਸੰਸਦ ਦੀ ਸਪੀਕਰ ਨੈਨਸੀ ਪੇਲੋਸੀ ਦੇ ਤਾਈਵਾਨ ਦੌਰੇ ਤੋਂ ਬਾਅਦ ਅਮਰੀਕਾ ਅਤੇ ਚੀਨ ਵਿਚਾਲੇ ਤਣਾਅ ਵਧ ਗਿਆ ਹੈ। ਇਸ ਦੌਰਾਨ ਰਾਸ਼ਟਰਪਤੀ ਜੋ ਬਿਡੇਨ ਦੀ ਪ੍ਰਤੀਕਿਰਿਆ ਆਈ ਹੈ। ਬਿਡੇਨ ਨੇ ਕਿਹਾ ਕਿ ਚੀਨ ਸਿਰਫ ਤਾਇਵਾਨ ਦੇ ਆਲੇ-ਦੁਆਲੇ ਫੌਜੀ ਅਭਿਆਸ ਕਰ ਕੇ ਤਣਾਅ ਵਧਾ ਰਿਹਾ ਹੈ। ਉਨ੍ਹਾਂ ਨੇ ਕਿਹਾ, ‘ਵਾਸ਼ਿੰਗਟਨ ਚੀਨ ਦੀ ਹਰ ਹਰਕਤ ‘ਤੇ ਤਿੱਖੀ ਨਜ਼ਰ ਰੱਖ ਰਿਹਾ ਹੈ। ਅਮਰੀਕਾ ਨੂੰ ਚੀਨ ਦੇ ਇਸ ਕਦਮ ਤੋਂ ਕੋਈ ਡਰ ਨਹੀਂ ਹੈ ਪਰ ਉਹ ਚਿੰਤਤ ਜ਼ਰੂਰ ਹੈ।” ਬਿਡੇਨ ਦੇ ਇਸ ਬਿਆਨ ‘ਤੇ ਚੀਨ ਵੱਲੋਂ ਹੁਣ ਤੱਕ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।

ਦੱਸ ਦੇਈਏ ਕਿ ਨੈਨਸੀ ਪੇਲੋਸੀ ਨੇ ਪਿਛਲੇ ਹਫਤੇ ਤਾਈਵਾਨ ਦਾ ਦੌਰਾ ਕੀਤਾ ਸੀ। ਇਸ ਤੋਂ ਚੀਨ ਕਾਫੀ ਨਾਰਾਜ਼ ਹੈ। ਉਸ ਨੇ ਤਾਈਵਾਨ ਦੇ ਚਾਰੇ ਪਾਸੇ ਆਪਣੇ ਜੰਗੀ ਬੇੜੇ ਤਾਇਨਾਤ ਕਰ ਦਿੱਤੇ ਹਨ। ਚੀਨ ਦੀ ਹਵਾਈ ਸੈਨਾ ਦੇ ਲੜਾਕੂ ਜਹਾਜ਼ ਵੀ ਤਾਇਵਾਨ ਦੇ ਹਵਾਈ ਖੇਤਰ ਦੇ ਨੇੜੇ ਉੱਡ ਰਹੇ ਹਨ। ਮੀਡੀਆ ਨਾਲ ਗੱਲਬਾਤ ‘ਚ ਬਿਡੇਨ ਨੇ ਕਿਹਾ- ‘ਅਮਰੀਕਾ ਚੀਨ ਦੀਆਂ ਹਰਕਤਾਂ ਤੋਂ ਡਰਿਆ ਨਹੀਂ ਹੈ, ਪਰ ਇਹ ਕੁਝ ਚਿੰਤਾ ਦਾ ਵਿਸ਼ਾ ਜ਼ਰੂਰ ਹੈ। ਜਿੰਨਾ ਉਹ ਕਰ ਸਕਦਾ ਸੀ, ਉਸ ਨੇ ਕੀਤਾ ਹੈ। ਮੈਨੂੰ ਨਹੀਂ ਲੱਗਦਾ ਕਿ ਉਹ ਇਸ ਤੋਂ ਵੱਧ ਕੁਝ ਕਰ ਸਕਦਾ ਹੈ।

Spread the love