ਪੰਜਾਬੀ ਸਿੰਗਰ ਮਨਕੀਰਤ ਔਲਖ ਹੁਣ ਫ਼ਿਰ ਤੋਂ ਮੁਸ਼ਕਲਾਂ `ਚ ਘਿਰਦਾ ਹੋਇਆ ਨਜ਼ਰ ਆ ਰਿਹਾ ਹੈ। ਸਿੱਧੂ ਮੂਸੇਵਾਲਾ ਦੇ ਹੱਤਿਆ ਕਾਂਡ `ਚ ਨਾਂ ਸਾਹਮਣੇ ਆਉਣ ਤੋਂ ਬਾਅਦ ਮਨਕੀਰਤ ਔਲਖ ਵਿਦੇਸ਼ ਚਲੇ ਗਏ। ਉੱਥੇ ਹਾਲਾਂਕਿ ਉਨ੍ਹਾਂ ਨੂੰ ਪੰਜਾਬ ਪੁਲਿਸ ਨੇ ਕਲੀਨ ਚਿੱਟ ਦਿਤੀ, ਪਰ ਇਸ ਤੋਂ ਬਾਅਦ ਔਲਖ ਨੇ ਵਿੱਕੀ ਮਿੱਡੂਖੇੜਾ ਦੇ ਜਨਮਦਿਨ ਤੇ 27 ਜੁਲਾਈ `ਤੇ ਇੰਸਟਾਗ੍ਰਾਮ `ਤੇ ਸਟੋਰੀ ਪਾਈ ਤੇ ਉਸ ਨੂੰ ਬੁਰੀ ਤਰ੍ਹਾਂ ਟਰੋਲ ਕਰ ਦਿਤਾ ਗਿਆ। ਜਾਣਕਾਰੀ ਮੁਤਾਬਕ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ `ਚ ਮਨਕੀਰਤ ਔਲਖ ਦੇ ਗੀਤ 8 ਰਫ਼ਲਾਂ `ਚ ਵਕੀਲਾਂ ਬਾਰੇ ਅਪਮਾਨਜਨਕ ਟਿੱਪਣੀ ਇਸਤੇਮਾਲ ਕੀਤੀ ਗਈ ਹੈ। ਜਿਸ ਨੂੰ ਲੈਕੇ ਐਡਵੋਕੇਟ ਸੁਨੀਲ ਮੱਲਣ ਨੇ ਇਹ ਕੇਸ ਕੋਰਟ `ਚ ਦਾਖਲ ਕੀਤਾ ਹੈ।

ਅੱਜ 9 ਅਗਸਤ ਨੂੰ ਇਸ ਮਾਮਲੇ `ਤੇ ਅਦਾਲਤ `ਚ ਸੁਣਵਾਈ ਹੋਵੇਗੀ। ਦਸ ਦਈਏ ਕਿ 8 ਰਫ਼ਲਾਂ ਗੀਤ ਪਿਛਲੇ ਸਾਲ ਆਇਆ ਸੀ। ਇਸ ਤੋਂ ਪਹਿਲਾਂ ਐਡਵੋਕੇਟ ਮੱਲਣ ਨੇ ਮਰਹੂਮ ਪੰਜਾਬੀ ਗਾਇਕਸਿੱਧੂ ਮੂਸੇਵਾਲਾਦੇ ਗੀਤ `ਸੰਜੂ` `ਚ ਵਕੀਲਾਂ ਨੂੰ ਕਥਿਤ ਤੌਰ ਤੇ ਬਦਨਾਲ ਕਰਨ ਦਾ ਮਾਮਲਾ ਵੀ ਦਰਜ ਕਰਾਇਆ ਸੀ। ਇਸ ਮਾਮਲੇ `ਚ ਮੂਸੇਵਾਲਾ ਦੀ ਮੌਤ ਤੋਂ ਬਾਅਦ ਵੀ ਬਾਕੀਆਂ ਖਿਲਾਫ਼ ਕੇਸ ਚੱਲ ਰਿਹਾ ਹੈ।ਐਡਵੋਕੇਟ ਮੱਲਣ ਨੇ ਦੱਸਿਆ ਕਿ ਮਨਕੀਰਤ ਔਲਖ ਨੂੰ 15 ਮਈ 2021 ਨੂੰ ਕਾਨੂੰਨੀ ਨੋਟਿਸ ਵੀ ਭੇਜਿਆ ਗਿਆ ਸੀ। ਇਸ ਦਾ ਕੋਈ ਤਸੱਲੀਬਖਸ਼ ਜਵਾਬ ਨਹੀਂ ਮਿਲਿਆ। ਅਦਾਲਤ ਤੋਂ ਮੰਗ ਕੀਤੀ ਗਈ ਹੈ ਕਿ ਇਸ ਗੀਤ ਨੂੰ ਸੋਸ਼ਲ ਮੀਡੀਆ ਤੋਂ ਹਟਾਇਆ ਜਾਵੇ। ਇਹ ਹੁਕਮ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੀ ਮਦਦ ਨਾਲ ਜਾਰੀ ਕੀਤਾ ਜਾਣਾ ਚਾਹੀਦਾ ਹੈ। ਇਸ ਤੋਂ ਇਲਾਵਾ ਮੁਆਵਜ਼ਾ ਲੈ ਕੇ ਐਡਵੋਕੇਟ ਵੈਲਫੇਅਰ ਫੰਡ ਵਿੱਚ ਜਮ੍ਹਾਂ ਕਰਵਾਇਆ ਜਾਵੇ।

Spread the love