ਪੰਜਾਬ ਵਿਚ ਮੁਡ਼ ਤੋਂ ਖੇਡ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਪੰਜਾਬ ਵਿਚ ਖੇਡਾਂ ਦਾ ਮਹਾਕੁੰਭ ਪੰਜਾਬ ਖੇਡ ਮੇਲਾ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਕਿ 29 ਅਗਸਤ 2022 ਤੋਂ ਸ਼ੁਰੂ ਹੋ ਰਿਹਾ ਹੈ। ਇਸ ਸਬੰਧੀ ਉਨ੍ਹਾਂ ਪੰਜਾਬ ਦੇ ਖਿਡਾਰੀਆਂ ਨੂੰ ਆਨਲਾਈਨ ਰਜਿਸਟ੍ਰੇਸ਼ਨ ਕਰਵਾਉਣ ਦਾ ਸੱਦਾ ਦਿੱਤਾ ਹੈ।ਮੀਤ ਹੇਅਰ ਨੇ ਕਿਹਾ ਕਿ ਅੰਡਰ 14 ਤੋਂ ਲੈ ਕੇ 50 ਸਾਲ ਤੋਂ ਉਪਰ ਵਾਲੇ ਖਿਡਾਰੀ ਪੰਜਾਬ ਖੇਡ ਮੇਲੇ ਵਿਚ ਭਾਗ ਲੈ ਸਕਦੇ ਹੋ। 11 ਅਗਸਤ ਨੂੰ ਰਜਿਸਟ੍ਰੇਸ਼ਨ ਆਨਲਾਈਨ ਸ਼ੁਰੂ ਹੋਵੇਗੀ। ਬਲਾਕ ਪੱਧਰ ਤੋ ਰਾਜ ਪੱਧਰੀ ਤੱਕ ਮੁਕਾਬਲੇ ਹੋਣਗੇ। 5 ਲੱਖ ਖਿਡਾਰੀਆਂ ਦੇ ਭਾਗ ਲੈਣ ਦੀ ਉਮੀਦ ਹੈ। ਉਹਨਾਂ ਕਿਹਾ ਕਿ ਕਈ ਪੰਜਾਬੀ ਮੂਲ ਦੇ ਖਿਡਾਰੀ ਦੂਜੇ ਦੇਸਾਂ ਵਲੋਂ ਖੇਡੇ ਹਨ। ਪੰਜਾਬ ‘ਚ ਟੇਲੈਂਟ ਦੀ ਕਮੀ ਨਹੀਂ ਪਰ ਖਿਡਾਰੀਆਂ ਨੂੰ ਟੀਚੇ ਤੱਕ ਲੈ ਕੇ ਜਾਣਾ ਹੈ ਤੇ 28 ਖੇਡਾਂ ਦੇ ਮੁਕਾਬਲੇ ਹੋਣਗੇ। ਰਜਿਸਟ੍ਰੇਸ਼ਨ ਦੀ ਕੋਈ ਫੀਸ ਨਹੀਂ। ਖੇਡ ਪਾਲਸੀ ਚ ਬਦਲਾਅ ਕਰ ਰਹੇ ਹਾਂ। ਖੇਡਾਂ ਵਿਚ ਭਾਗ ਲੈਣ ਵਾਲਿਆਂ ਨੂੰ ਗ੍ਰੇਡਸਨ ਦਾ ਲਾਭ ਮਿਲੇਗਾ।

Spread the love