ਰਾਸ਼ਟਰੀ ਰਾਜਧਾਨੀ ‘ਚ ਕੋਰੋਨਾ ਦੇ 1227 ਨਵੇਂ ਮਾਮਲੇ ਸਾਹਮਣੇ ਆਏ, ਜਦੋਂ ਕਿ ਪਿਛਲੇ 24 ਘੰਟਿਆਂ ਵਿੱਚ 8 ਮੌਤਾਂ ਦਰਜ ਕੀਤੀਆਂ ਗਈਆਂ ਹਨ। ਇਹ ਜਾਣਕਾਰੀ ਸਿਹਤ ਵਿਭਾਗ ਵੱਲੋਂ ਸਾਂਝੇ ਕੀਤੇ ਅੰਕੜਿਆਂ ਤੋਂ ਮਿਲੀ ਹੈ। ਇਸ ਤੋਂ ਪਹਿਲਾਂ ਪਿਛਲੇ ਲਗਾਤਾਰ 12 ਦਿਨਾਂ ਤੋਂ ਦਿੱਲੀ ਵਿੱਚ ਰੋਜ਼ਾਨਾ ਕੋਰੋਨਾ ਦੇ 2000 ਤੋਂ ਵੱਧ ਮਾਮਲੇ ਆ ਰਹੇ ਸਨ। ਐਤਵਾਰ ਨੂੰ ਰਾਸ਼ਟਰੀ ਰਾਜਧਾਨੀ ‘ਚ ਕੋਰੋਨਾ ਦੇ 2162 ਨਵੇਂ ਮਾਮਲੇ ਸਾਹਮਣੇ ਆਏ, ਜਦੋਂ ਕਿ 5 ਮਰੀਜ਼ਾਂ ਦੀ ਮੌਤ ਹੋ ਗਈ। ਸਿਹਤ ਵਿਭਾਗ ਨੇ ਦੱਸਿਆ ਕਿ ਸੋਮਵਾਰ ਨੂੰ ਕੋਰੋਨਾ ਲਈ 8421 ਨਮੂਨਿਆਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ‘ਚੋਂ 1227 ਦੇ ਸੰਕਰਮਿਤ ਹੋਣ ਦੀ ਪੁਸ਼ਟੀ ਹੋਈ ਹੈ।ਵਿਭਾਗ ਅਨੁਸਾਰ ਸੋਮਵਾਰ ਨੂੰ ਨਵੇਂ ਮਾਮਲਿਆਂ ਦੇ ਨਾਲ ਦਿੱਲੀ ਵਿੱਚ ਸੰਕਰਮਣ ਦੇ 19,85,822 ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ 8 ਮੌਤਾਂ ਨਾਲ ਇੱਥੇ ਮਹਾਮਾਰੀ ‘ਚ ਜਾਨ ਗੁਆਉਣ ਵਾਲੇ ਲੋਕਾਂ ਦੀ ਕੁੱਲ ਗਿਣਤੀ 26,389 ਹੋ ਗਈ ਹੈ। ਹੈਲਥ ਬੁਲੇਟਿਨ ਦੇ ਅਨੁਸਾਰ ਇਸ ਸਮੇਂ ਦਿੱਲੀ ਵਿੱਚ ਕੁੱਲ 7,519 ਮਰੀਜ਼ ਇਲਾਜ ਅਧੀਨ ਹਨ, ਜਿਨ੍ਹਾਂ ‘ਚੋਂ 5,760 ਮਰੀਜ਼ਾਂ ਦਾ ਹੋਮ ਆਈਸੋਲੇਸ਼ਨ ਵਿੱਚ ਇਲਾਜ ਕੀਤਾ ਜਾ ਰਿਹਾ ਹੈ। ਵਿਭਾਗ ਨੇ ਕਿਹਾ ਕਿ ਦਿੱਲੀ ਦੇ ਵੱਖ-ਵੱਖ ਹਸਪਤਾਲਾਂ ਵਿੱਚ ਕੋਰੋਨਾ ਦੇ ਮਰੀਜ਼ਾਂ ਲਈ 9,416 ਬੈੱਡ ਰਾਖਵੇਂ ਰੱਖੇ ਗਏ ਹਨ, ਜਿਨ੍ਹਾਂ ‘ਚੋਂ ਸੋਮਵਾਰ ਨੂੰ 594 ਬਿਸਤਰੇ ਭਰੇ ਗਏ। ਬੁਲੇਟਿਨ ਦੇ ਅਨੁਸਾਰ ਕੋਰੋਨਾ ਮਰੀਜ਼ ਦੇਖਭਾਲ ਕੇਂਦਰ ਅਤੇ ਕੋਰੋਨਾ ਸਿਹਤ ਕੇਂਦਰ ਵਿੱਚ ਸਾਰੇ ਬੈੱਡ ਅਜੇ ਵੀ ਖਾਲੀ ਹਨ। ਦਿੱਲੀ ਵਿੱਚ ਇਸ ਸਮੇਂ ਕੁੱਲ 335 ਕੰਟੇਨਮੈਂਟ ਜ਼ੋਨ ਹਨ।

Spread the love