ਪੰਜਾਬ ਸਰਕਾਰ ਨੇ ਜੀਐਸਟੀ ਨੂੰ ਲੈ ਕੇ ਇੱਕ ਐਪ ਲਾਂਚ ਕੀਤੀ ਹੈ, ਜਿਸਦਾ ਨਾਮ “ ਬਿੱਲ ਲਿਆਓ, ਇਨਾਮ ਪਾਓ” ਹੈ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਇਸ ਐਪ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਐਪ ਨੂੰ ਲਾਂਚ ਕਰਨ ਦਾ ਮਕਸਦ ਲੋਕਾਂ ਨੂੰ GST ਨੂੰ ਲੈ ਕੇ ਹੋਰ ਸੁਚੇਤ ਕਰਨਾ ਹੈ।

ਐਪ ਦੇ ਫਾਇਦੇ

• ਟੈਕਸ ਦੀ ਕੁਲੈਕਸ਼ਨ ਵਿੱਚ ਵਾਧਾ ਹੋਵੇਗਾ
• ਇਸ ਸਕੀਮ ਨਾਲ ਦੁਕਾਨਦਾਰ ਬਿੱਲ ਭਰਨ ਤੋਂ ਬਚ ਨਹੀਂ ਸਕਣਗੇ ਅਤੇ ਮਾਲੀਆ ਵਧੇਗਾ
• ਜਿਨ੍ਹਾਂ ਵਸਤਾਂ ‘ਤੇ ਵੈਟ ਲੱਗਦਾ ਹੈ, ਉਹ ਇਸ ਵਿੱਚ ਸ਼ਾਮਲ ਨਹੀਂ ਹੋਣਗੀਆਂ
• ਜਿਸ ਵਸਤੂ ਦੀ ਕੀਮਤ 200 ਤੋਂ ਵੱਧ ਹੋਵੇਗੀ, ਉਸ ‘ਤੇ ਇਹ ਐਪ ਲਾਗੂ ਹੋਵੇਗੀ
• 200 ਰੁਪਏ ਦੀ ਵਸਤੂ ‘ਤੇ ਘੱਟ ਤੋਂ ਘੱਟ ਇਨਾਮ 1000 ਰੁਪਏ ਹੋਵੇਗਾ ( ਪੰਜ ਗੁਣਾ )
• ਵੱਧ ਤੋਂ ਵੱਧ ਇਨਾਮ 10,000 ਰੁਪਏ ਰੱਖਿਆ ਗਿਆ ਹੈ
• ਹਰੇਕ ਮਹੀਨੇ ਦੇ ਅੰਦਰ 29 ਲੱਖ ਦੇ ਇਨਾਮ ਸਾਰੇ ਜ਼ਿਲ੍ਹਿਆ ‘ਚ ਵੰਡੇ ਜਾਣਗੇ
• ਮਹੀਨੇ ਦੇ ਪਹਿਲੇ ਹਫਤੇ ਦੇ ਅਖੀਰਲੇ ਦਿਨ ਲੱਕੀ ਡਰਾਅ ਕੱਢਿਆ ਜਾਵੇਗਾ
• ਗਾਹਕ ਦੁਕਾਨਦਾਰ ਤੋਂ ਲਏ ਗਏ ਬਿੱਲ ਨੂੰ ਅਪਲੋਡ ਕਰਕੇ ਡਰਾਅ ਵਿੱਚ ਹਿੱਸਾ ਲੈ ਸਕਣਗੇ
• ਇਸ ਨਾਲ ਟੈਕਸ ਚੋਰੀ ਬੰਦ ਹੋਵੇਗੀ

ਚੀਮਾ ਨੇ ਵੱਡਾ ਦਾਅਵਾ ਕਰਦਿਆਂ ਕਿਹਾ ਕਿ ਇਸ ਐਪ ਨਾਲ ਟੈਕਸ ਚੋਰੀ ਕਰਨ ਵਾਲਿਆਂ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ।

Spread the love