ਨਵੀਂ ਦਿੱਲੀ, ਮਨੀਸ਼ ਸਿਸੋਦੀਆ ਨੇ ਅਦਾਲਤ ਵਿਚ ਅਰਜ਼ੀ ਦਾਇਰ ਕਰਕੇ ਵਿਕਾਸ ਲਈ ਵਿਧਾਇਕ ਫ਼ੰਡ ਵਿਚੋਂ ਪੈਸੇ ਜਾਰੀ ਕਰਨ ਦੇ ਸੰਬੰਧ ਵਿਚ ਅਦਾਲਤ ਦੀ ਇਜਾਜ਼ਤ ਮੰਗੀ ਸੀ, ਦੇ ਸੰਬੰਧ ਵਿਚ ਦਿੱਲੀ ਦੀ ਰਾਉਸ ਐਵੇਨਿਊ ਅਦਾਲਤ ਨੇ ‘ਆਪ’ ਨੇਤਾ ਅਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਅਰਜ਼ੀ ਨੂੰ ਮਨਜ਼ੂਰੀ ਦੇ ਦਿੱਤੀ ਹੈ ਕਿ ਉਹ ਵਿਕਾਸ ਲਈ ਵਿਧਾਇਕ ਫ਼ੰਡ ਤੋਂ ਪੈਸਾ ਜਾਰੀ ਕਰ ਸਕਦੇ ਹਨ। ਸਿਸੋਦੀਆ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਅਦਾਲਤ ਨੇ ਵਿਧਾਇਕ ਫੰਡ ਵਿਚੋਂ ਪੈਸੇ ਜਾਰੀ ਕਰਨ ਦੇ ਸੰਬੰਧ ਵਿਚ ਅਰਜ਼ੀ ਨੂੰ ਮਨਜ਼ੂਰੀ ਦਿੱਤੀ ਸੀ। ਮਨੀਸ਼ ਸਿਸੋਦੀਆ ਦੀ ਅਰਜ਼ੀ ਦਾ ਸੀ.ਬੀ.ਆਈ. ਨੇ ਕੋਈ ਵਿਰੋਧ ਨਹੀਂ ਕੀਤਾ।

Spread the love