ਚੰਡੀਗੜ੍ਹ: ਕਿਸਾਨਾਂ ਅਤੇ ਪੁਲਿਸ ਦਰਮਿਆਨ ਲੌਂਗੋਵਾਲ ਚ ਵਾਪਰੀ ਘਟਨਾ ਕਾਰਨ ਮਾਰੇ ਗਏ ਕਿਸਾਨ ਪ੍ਰੀਤਮ ਸਿੰਘ ਦਾ ਪੋਸਟਮਾਰਟਮ ਨਹੀਂ ਹੋ ਸਕਿਆ। ਉਸ ਦੀ ਦੇਹ ਰਾਜਿੰਦਰਾ ਹਸਪਤਾਲ ਦੇ ਮੁਰਦਾਘਰ ’ਚ ਰੱਖੀ ਗਈ ਹੈ। ਇਥੇ ਹਸਪਤਾਲ ’ਚ ਮੌਜੂਦ ਕੁਝ ਕਿਸਾਨ ਆਗੂ ਇਸ ਘਟਨਾ ਲਈ ਪੁਲੀਸ ਨੂੰ ਜ਼ਿੰਮੇਵਾਰ ਦੱਸ ਰਹੇ ਹਨ। ਉਨ੍ਹਾਂ ਮ੍ਰਿਤਕ ਕਿਸਾਨ ਦੇ ਪਰਿਵਾਰ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ। ਇੱੱਕ ਕਿਸਾਨ ਆਗੂ ਦਾ ਤਰਕ ਸੀ ਕਿ ਜਿੰਨੀ ਦੇਰ ਸਰਕਾਰ ਮੁਆਵਜ਼ਾ ਦੇਣ ਅਤੇ ਜ਼ਿੰਮੇਵਾਰ ਪੁਲੀਸ ਵਾਲਿਆਂ ਖ਼ਿਲਾਫ਼ ਕਾਰਵਾਈ ਨਹੀਂ ਕਰਦੀ ਹੈ, ਓਨੀ ਦੇਰ ਉਹ ਪੋਸਟਮਾਰਟਮ ਨਹੀਂ ਹੋਣ ਦੇਣਗੇ।

Spread the love