ਚੰਡੀਗੜ੍ਹ: ਜਿਸ ਸ਼ੂਟਿੰਗ ਲਈ ਦੋ ਸਾਲ ਪਹਿਲਾਂ ਸਿਫਤ ਨੇ ਡਾਕਟਰੀ ਦੀ ਪੜ੍ਹਾਈ ਛੱਡੀ ਸੀ, ਉਸੇ ਖੇਡ ‘ਚ ਉਹ 2024 ਦੇ ਪੈਰਿਸ ਓਲੰਪਿਕ ਖੇਡਾਂ ਚ ਦੇਸ਼ ਦੀ ਨੁਮਾਇੰਦਗੀ ਕਰੇਗੀ ਤੇ ਨਿਸ਼ਾਨੇ ‘ਤੇ ਹੋਵੇਗਾ ਗੋਲਡ। ਬਾਕੂ ‘ਚ ਵਰਲਡ ਸ਼ੂਟਿੰਗ ਚੈਂਪੀਅਨਸ਼ਿਪ ‘ਚ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਸ਼ੂਟਰ ਸਿਫਤ ਕੌਰ ਸਮਰਾ ਨੇ ਓਲੰਪਿਕ ਦਾ ਕੋਟਾ ਹਾਸਲ ਕੀਤਾ। ਉਹ ਓਲੰਪਿਕ ‘ਚ 50 ਮੀਟਰ ਰਾਈਫਲ ਥ੍ਰੀ ਪੁਜ਼ੀਸ਼ਨ ‘ਚ ਦੇਸ਼ ਦੀ ਨੁਮਾਇੰਦਗੀ ਕਰੇਗੀ। ਹਾਲਾਂਕਿ, ਉਹ ਵਿਸ਼ਵ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ‘ਚ ਤਗਮੇ ਤੋਂ ਖੁੰਝ ਗਈ ਤੇ ਪੰਜਵੇਂ ਸਥਾਨ ‘ਤੇ ਰਹੀ। ਅੰਤਰਰਾਸ਼ਟਰੀ ਪੱਧਰ ‘ਤੇ ਕਈ ਮੁਕਾਬਲਿਆਂ ‘ਚ ਆਪਣੇ-ਆਪ ਨੂੰ ਸਾਬਿਤ ਕਰ ਚੁੱਕੀ ਸਿਫਤ ਨੇ ਰਾਓ ਸ਼ੂਟਿੰਗ ਰੇਂਜ, ਸੈਕਟਰ-25, ਪਟਿਆਲਾ, ਚੰਡੀਗੜ੍ਹ ਵਿਖੇ ਖੇਡ ਦੇ ਗੁਰ ਸਿੱਖੇ ਹਨ। ਕੋਚ ਵਿਕਾਸ ਪ੍ਰਸਾਦ ਨੇ ਉਸ ਨੂੰ ਖੇਡ ਦੀਆਂ ਬਾਰੀਕੀਆਂ ਸਿਖਾਈਆਂ।

ਇਸੇ ਸਾਲ ਜਿੱਤੇ ਦੋ ਗੋਲਡ

ਵਿਕਾਸ ਨੇ ਦੱਸਿਆ ਕਿ ਸਿਫਤ ਇਸ ਸਮੇਂ ਪੂਰੀ ਲੈਅ ‘ਚ ਹੈ ਅਤੇ ਉਮੀਦ ਹੈ ਕਿ ਉਹ ਓਲੰਪਿਕ ‘ਚ ਦੇਸ਼ ਲਈ ਤਮਗਾ ਜ਼ਰੂਰ ਲਿਆਵੇਗੀ। ਵਿਕਾਸ ਨੇ ਦੱਸਿਆ ਕਿ ਸਿਫਤ ਨੇ ਇਸ ਸਾਲ ਚੀਨ ਵਿੱਚ ਹੋਈਆਂ ਵਿਸ਼ਵ ਯੂਨੀਵਰਸਿਟੀ ਖੇਡਾਂ ਵਿੱਚ ਟੀਮ ਅਤੇ ਸਿੰਗਲ ਵਰਗ ਵਿੱਚ ਦੋ ਸੋਨ ਤਗਮੇ ਜਿੱਤੇ ਸਨ।

Spread the love