ਨਹਿਰੀ ਪਟਵਾਰੀਆਂ ਵੱਲੋ ਹੜਤਾਲ ਕਰਨ ਦਾ ਫੈਸਲਾ ਲਿਆ ਗਿਆ। ਅੰਮ੍ਰਿਤਸਰ ਦੇ ਨਹਿਰੀ ਪਟਵਾਰੀਆਂ ਨੇ ਰੈਵੀਨਿਊ ਸਟਾਫ ਦੀਆਂ ਅਹਿਮ ਮੰਗਾਂ ਨੂੰ ਲੈ ਕੇ ਅੱਜ 23 ਅਗਸਤ 2023 ਤੋਂ ਅਣਮਿੱਥੇ ਸਮੇਂ ਲਈ ਕੰਮ ਛੋੜ ਹੜਤਾਲ ਕੀਤੀ ਹੈ।

ਪਟਵਾਰੀਆਂ ਤੋਂ ਜ਼ਿਲ੍ਹੇਦਾਰ ਤਕ ਦੇ ਮੁਲਾਜ਼ਮਾਂ ਨੇ ਕਿਹਾ ਕਿ ਜਿੰਨੀ ਦੇਰ ਤੱਕ ਸਰਕਾਰ ਵੱਲੋਂ ਰੈਵੀਨਿਊ ਸਟਾਫ਼ ਦੀਆਂ ਮੰਗਾਂ ਨੂੰ ਮੰਨ ਨਹੀਂ ਲਿਆ ਜਾਂਦਾ ਇਹ ਹੜਤਾਲ ਲਗਾਤਾਰ ਜਾਰੀ ਰਹੇਗੀ ਇਸ ਮੌਕੇ ਜਥੇਬੰਦੀਆਂ ਦੇ ਮੁੱਖ ਆਗੂ ਕਿਰਪਾਲ ਸਿੰਘ ਪੰਨੂੰ, ਕੁਲਜੀਤ ਸਿੰਘ, ਜਿਲੇਦਾਰ ਲਫਟੈਨ ਸਿੰਘ, ਸੁਰਜੀਤ ਸਿੰਘ, ਹਰਨੇਕ ਸਿੰਘ, ਅਤੇ ਜਗਜੀਤ ਸਿੰਘ ਨੇ ਦੱਸਿਆ ਨੇ ਦੱਸਿਆ ਕਿ ਨਹਿਰੀ ਪਟਵਾਰੀਆਂ ਦੀ ਬਣਦੀ ਡਿਊਟੀ ਤੋਂ ਇਲਾਵਾ ਹੋਰ ਵਾਧੂ ਕੰਮਾਂ ਦਾ ਬੋਝ ਅਤੇ ਨਹਿਰੀ ਪਟਵਾਰੀਆਂ ਦੀ 200-250 ਕਿਲੋਮੀਟਰ ਦੂਰ- ਦੁਰਾਡੇ ਬਦਲੀਆਂ ਕਰ ਕੇ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਅਤੇ ਜ਼ਲੀਲ ਕੀਤਾ ਜਾ ਰਿਹਾ ਹੈ, ਜਿਸ ਨਾਲ ਮੁਲਾਜ਼ਮ ਮਾਨਸਿਕ ਪ੍ਰੇਸ਼ਾਨੀ ਵਿੱਚੋ ਗੁਜਰ ਰਹੇ ਹਨ। ਉਕਤ ਮੁਲਾਜ਼ਮ ਆਗੂਆਂ ਦੇ ਸਮੂਹ ਜ਼ਿਲ੍ਹੇਦਾਰੀ ਸੈਕਸ਼ਨਾਂ ਦੇ ਸਟਾਫ ਨੂੰ ਹੜਤਾਲ ਦੌਰਾਨ ਮੁਕੰਮਲ ਕੰਮ ਕਾਜ ਬੰਦ ਕਰਨ ਦੀ ਅਪੀਲ ਕੀਤੀ ਹੈ।

Spread the love