ਨੇਪਾਲ : ਮੱਧ ਨੇਪਾਲ ਦੇ ਧਾਡਿੰਗ ਜ਼ਿਲ੍ਹੇ ਵਿੱਚ ਇੱਕ ਬੱਸ ਨਦੀ ਵਿੱਚ ਡਿੱਗਣ ਕਾਰਨ ਘੱਟੋ-ਘੱਟ 8 ਯਾਤਰੀਆਂ ਦੀ ਮੌਤ ਹੋ ਗਈ । ਕਾਠਮੰਡੂ ਤੋਂ ਲਗਭਗ 300 ਕਿਲੋਮੀਟਰ ਦੂਰ ਬੇਨੀ-ਪਹਾੜੀ ਜ਼ਿਲ੍ਹੇ ਨੂੰ ਜਾ ਰਹੀ ਬੱਸ ਰਾਜਧਾਨੀ ਤੋਂ ਲਗਭਗ 60 ਕਿਲੋਮੀਟਰ ਦੂਰ ਗਜੂਰੀ ਵਿਖੇ ਹਾਦਸੇ ਦਾ ਸ਼ਿਕਾਰ ਹੋ ਗਈ। “ਗਜੂਰੀ ਗ੍ਰਾਮੀਣ ਨਗਰਪਾਲਿਕਾ ਖੇਤਰ ਵਿੱਚ ਦੇਰ ਸਵੇਰ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। 8 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ ਜਦੋਂ ਕਿ 19 ਜ਼ਖਮੀ ਹਨ। ਹੋਰ ਬਚੇ ਲੋਕਾਂ ਲਈ ਖੋਜ ਮੁਹਿੰਮ ਚੱਲ ਰਹੀ ਹੈ, ”ਧਾਡਿੰਗ ਦੇ ਐਸਪੀ ਗੌਤਮ ਮਿਸ਼ਰਾ ਨੇ ਏਐਨਆਈ ਨੂੰ ਫ਼ੋਨ ‘ਤੇ ਦੱਸਿਆ। ਮਰਨ ਵਾਲਿਆਂ ਵਿੱਚ ਦੋ ਔਰਤਾਂ ਅਤੇ ਛੇ ਪੁਰਸ਼ ਸ਼ਾਮਲ ਹਨ।

ਗਜੂਰੀ ਗ੍ਰਾਮੀਣ ਨਗਰਪਾਲਿਕਾ ਦੀ ਵਾਈਸ ਚੇਅਰਪਰਸਨ ਸ਼ਰਮੀਲਾ ਬਿਸੁਰਾਲ ਨੇ ਏਐਨਆਈ ਨੂੰ ਫ਼ੋਨ ‘ਤੇ ਦੱਸਿਆ, “ਬੱਸ ਗਜੂਰੀ ਵਿਖੇ ਝਰਨੇ ਦੇ ਨੇੜੇ ਤੋਂ ਸੜਕ ਤੋਂ ਹੇਠਾਂ ਤ੍ਰਿਸ਼ੂਲੀ ਨਦੀ ਵਿੱਚ ਜਾ ਡਿੱਗੀ। ਨਦੀ ਵਿੱਚ ਡਿੱਗਣ ਤੋਂ ਬਾਅਦ ਬੱਸ ਦਾ ਅੱਧਾ ਹਿੱਸਾ ਪਾਣੀ ਵਿੱਚ ਡੁੱਬ ਗਿਆ।”

ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।

Spread the love