ਅੰਮ੍ਰਿਤਸਰ: STF ਨੇ ਭਾਰਤ-ਪਾਕਿ ਸਰਹੱਦ ‘ਤੇ ਰਾਮਦਾਸ ਸੈਕਟਰ ‘ਚ ਵੱਡੀ ਕਾਰਵਾਈ ਕਰਦੇ ਹੋਏ 41 ਕਿਲੋ ਹੈਰੋਇਨ ਸਮੇਤ ਤਿੰਨ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਨੇ ਰਾਵੀ ਦਰਿਆ ਰਾਹੀਂ ਨਸ਼ੀਲੇ ਪਦਾਰਥਾਂ ਦੀ ਖੇਪ ਮੰਗਵਾਈ ਸੀ, ਜਿਸ ਦੀ ਅੱਗੇ ਸਪਲਾਈ ਕੀਤੀ ਜਾਣੀ ਸੀ। ਪਰ ਇਸ ਤੋਂ ਪਹਿਲਾਂ ਹੀ STF ਨੇ ਸੂਚਨਾ ਦੇ ਆਧਾਰ ‘ਤੇ ਉਨ੍ਹਾਂ ਨੂੰ ਕਾਬੂ ਕਰ ਲਿਆ।

41 ਕਿਲੋ ਹੈਰੋਇਨ ਰਸਤੇ ਵਿੱਚ ਭਾਰਤ ਪਹੁੰਚੀ ਦੱਸੀ ਗਈ ਹੈ। ਜਿਸਦੇ ਤੁਰੰਤ ਬਾਅਦ ਏ.ਆਈ.ਜੀ., ਐਸ.ਟੀ.ਐਫ ਦੀ ਅਗਵਾਈ ਵਿੱਚ ਇੱਕ ਟੀਮ ਦਾ ਗਠਨ ਕੀਤਾ ਗਿਆ। ਇਸ ਟੀਮ ਨੇ ਮੰਗਲਵਾਰ ਰਾਤ ਨੂੰ ਹੀ ਰਾਮਦਾਸ ਸੈਕਟਰ ‘ਚ ਛਾਪਾ ਮਾਰ ਕੇ ਉਸੇ ਪਿੰਡ ਦੇ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ 41 ਕਿਲੋ ਹੈਰੋਇਨ ਬਰਾਮਦ ਕੀਤੀ ਸੀ।

ਇਸ ਦੀ ਜਾਣਕਾਰੀ ਡੀਜੀਪੀ ਗੌਰਵ ਯਾਦਵ ਨੂੰ ਦੇ ਦਿੱਤੀ ਗਈ ਹੈ। ਬਹੁਤ ਜਲਦੀ ਐਸਟੀਐਫ ਅਧਿਕਾਰੀ ਇਸ ਸਬੰਧੀ ਪ੍ਰੈਸ ਕਾਨਫਰੰਸ ਕਰਨਗੇ।

ਕੁਝ ਦਿਨ ਪਹਿਲਾਂ ਵੀ ਫਿਰੋਜ਼ਪੁਰ ਸੈਕਟਰ ਵਿੱਚ ਬੀ.ਐਸ.ਐਫਇੰਟੈਲੀਜੈਂਸ ਨੇ ਸਾਂਝੇ ਤਲਾਸ਼ੀ ਮੁਹਿੰਮ ਦੌਰਾਨ 29 ਕਿਲੋ ਹੈਰੋਇਨ ਬਰਾਮਦ ਕੀਤੀ ਸੀ, ਜੋ ਪਾਕਿਸਤਾਨੀ ਤਸਕਰਾਂ ਵੱਲੋਂ ਸਤਲੁਜ ਦਰਿਆ ਰਾਹੀਂ ਡਰੰਮਾਂ ਵਿੱਚ ਟਾਇਰ ਪਾ ਕੇ ਭਾਰਤੀ ਤਸਕਰਾਂ ਨੂੰ ਭੇਜੀ ਜਾਂਦੀ ਸੀ।

Spread the love